ਸ਼੍ਰੀਨਗਰ 'ਚ ਇਨ੍ਹਾਂ ਸਰਦੀਆਂ ਦੀ ਰਿਕਾਰਡ ਕੀਤੀ ਗਈ ਸਭ ਤੋਂ ਠੰਡੀ ਰਾਤ

12/08/2017 5:30:35 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਇਨ੍ਹਾਂ ਸਰਦੀਆਂ ਦੀ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ ਗਈ। ਇਥੇ ਪਾਰਾ ਡਿੱਗ ਕੇ ਸਿਫਰ ਤੋਂ 3.8 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਜਦਕਿ ਲੇਹ 'ਚ ਤਾਪਮਾਨ ਜਮਾਅ ਬਿੰਦੂ ਤੋਂ ਕਾਫੀ ਹੇਠਾਂ ਹੈ। 
ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕਲ ਰਾਤ ਲੱਦਾਖ ਸਮੇਤ ਸਮੁੱਚੇ ਕਸ਼ਮੀਰ ਮੰਡਲ 'ਚ ਪਾਰਾ ਸਿਫਰ ਤੋਂ ਹੇਠਾਂ ਦਰਜ ਕੀਤਾ ਗਿਆ। ਇਸੇ ਦੌਰਾਨ ਚੰਡੀਗੜ੍ਹ ਸਣੇ ਪੰਜਾਬ ਤੇ ਹਰਿਆਣਾ ਦੇ ਕਈ ਥਾਵਾਂ 'ਤੇ ਅੱਜ ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਵਾਧੇ ਕਾਰਨ ਠੰਡ ਘੱਟ ਮਹਿਸੂਸ ਕੀਤੀ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ 'ਚ ਅੰਮ੍ਰਿਤਸਰ ਸਭ ਤੋਂ ਠੰਡਾ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Related News