ਇਸ ਮੰਦਰ ''ਚ ਹੈ ਚਮਤਕਾਰੀ ਸ਼ਿਵਲਿੰਗ, ਦਿਨ ''ਚ 3 ਵਾਰ ਬਦਲਦਾ ਹੈ ਰੰਗ (ਤਸਵੀਰਾਂ)

02/23/2017 7:01:18 AM

ਜੈਪੁਰ— ਦੇਸ਼ ਦੀਆਂ ਕਈ ਥਾਂਵਾਂ ''ਤੇ ਭਗਵਾਨ ਸ਼ਿਵ ਦੇ ਇਕ ਤੋਂ ਵਧ ਕੇ ਇਕ ਮੰਦਰ ਹੈ। ਜ਼ਿਆਦਾਤਰ ਮੰਦਰਾਂ ਦੇ ਪਿੱਛੇ ਕੋਈ ਨਾ ਕੋਈ ਰਹੱਸ ਅਤੇ ਉਸ ਦੀ ਇਤਿਹਾਸਕਤਾ ਹੈ। ਉੱਥੇ ਹੀ ਰਾਜਸਥਾਨ ਦੇ ਧੌਲਪੁਰ ''ਚ ਸਥਿਤ ਇਕ ਅਜਿਹਾ ਹੀ ਸ਼ਿਵ ਮੰਦਰ ਹੈ, ਜਿੱਥੋਂ ਦਾ ਰਹੱਸ ਵਿਗਿਆਨੀ ਤੱਕ ਨਹੀਂ ਸੁਲਝਾ ਸਕੇ ਹਨ। ਧੌਲਪੁਰ ਜ਼ਿਲੇ ਬੀਹੜਾਂ ''ਚ ਸਥਿਤ ਅਚਲੇਸ਼ਵਰ ਮਹਾਦੇਵ ਜੀ ਦਾ ਮੰਦਰ ਹੈ। ਇਸ ਮੰਦਰ ''ਚ ਸ਼ਿਵਲਿੰਗ ਦਿਨ ''ਚ 3 ਵਾਰ ਆਪਣਾ ਰੰਗ ਬਦਲਦਾ ਹੈ। ਸ਼ਿਵਲਿੰਗ ਦਾ ਰੰਗ ਦਿਨ ''ਚ ਲਾਲ, ਦੁਪਹਿਰ ਨੂੰ ਕੇਸਰੀਆ ਅਤੇ ਰਾਤ ਨੂੰ ਸਾਂਵਲਾ ਹੋ ਜਾਂਦਾ ਹੈ। ਸ਼ਿਵਲਿੰਗ ਦੇ ਰੰਗ ਬਦਲਣ ਦੇ ਪਿੱਛੇ ਦਾ ਕਾਰਨ ਹੁਣ ਤੱਕ ਕਿਸੇ ਵਿਗਿਆਨੀ ਨੂੰ ਨਹੀਂ ਮਿਲ ਸਕਿਆ ਹੈ। ਕਈ ਵਾਰ ਮੰਦਰ ''ਚ ਰਿਸਰਚ ਟੀਮਾਂ ਨੇ ਆ ਕੇ ਜਾਂਚ ਕੀਤੀ, ਫਿਰ ਵੀ ਇਸ ਚਮਤਕਾਰੀ ਸ਼ਿਵਲਿੰਗ ਦੇ ਰਹੱਸ ਤੋਂ ਪਰਦਾ ਨਹੀਂ ਉੱਠ ਸਕਿਆ।
ਚਮਤਕਾਰੀ ਸ਼ਿਵਲਿੰਗ ਦੇ ਵਿਸ਼ੇ ''ਚ ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਵੀ ਕੁਆਰਾ ਜਾਂ ਕੁਆਰੀ ਇੱਥੇ ਵਿਆਹ ਤੋਂ ਪਹਿਲਾਂ ਮੰਨਤ ਮੰਗਣ ਆਉਂਦੇ ਹਨ ਤਾਂ ਬਹੁਤ ਜਲਦੀ ਉਨ੍ਹਾਂ ਦੀ ਮੁਰਾਦ ਪੂਰੀ ਹੋ ਜਾਂਦੀ ਹੈ। ਇੱਥੇ ਸ਼ਿਵਜੀ ਦੀ ਕ੍ਰਿਪਾ ਨਾਲ ਲੜਕੀਆਂ ਨੂੰ ਮਨਚਾਹਿਆ ਵਰ ਵੀ ਮਿਲ ਜਾਂਦਾ ਹੈ। ਇੱਥੋਂ ਦੇ ਲੋਕ ਦੱਸਦੇ ਹਨ ਕਿ ਅਜਿਹੇ ਲੱਖਾਂ ਲੋਕ ਹਨ, ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸੀ ਪਰ ਮੰਦਰ ''ਚ ਸ਼ਿਵਲਿੰਗ ਦੀ ਪੂਜਾ ਕਰਦੇ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਇੱਥੇ ਆਉਣ ਵਾਲੇ ਭਗਤਾਂ ਅਨੁਸਾਰ ਤਾਂ ਸ਼ਿਵ ਮੰਦਰ ਕਰੀਬ ਹਜ਼ਾਰ ਸਾਲ ਪੁਰਾਣਾ ਹੈ। ਮੰਦਰ ਦੇ ਬੀਹੜ ''ਚ ਹੋਣ ਤੋਂ ਪਹਿਲਾਂ ਇੱਥੇ ਭਗਤ ਡਰ ਕਾਰਨ ਘੱਟ ਆਉਂਦੇ ਸਨ, ਕਿਉਂਕਿ ਇੱਥੇ ਜੰਗਲੀ ਜਾਨਵਰਾਂ ਅਤੇ ਡਾਕੂਆਂ ਦਾ ਆਉਣਾ-ਜਾਣਾ ਸੀ। ਹੁਣ ਹਾਲਾਤ ਬਦਲਣ ਲੱਗੇ ਹਨ ਅਤੇ ਦੂਰ-ਦੂਰ ਤੋਂ ਲੱਖਾਂ ਦੀ ਗਿਣਤੀ ''ਚ ਭਗਤ ਇੱਥੇ ਆਉਣ ਲੱਗੇ ਹਨ।


Disha

News Editor

Related News