ਹੈੱਡਫੋਨ ਲਗਾ ਕੇ ਪਟੜੀ ''ਤੇ ਜਾ ਰਿਹਾ ਸੀ ਲੜਕਾ, ਟਰੇਨ ਦੀ ਲਪੇਟ ''ਚ ਆਉਣ ਨਾਲ ਹੋਈ ਮੌਤ

06/23/2017 4:36:51 PM

ਰਾਮਨਗਰ— ਹੈੱਡਫੋਨ ਲਗਾ ਕੇ ਸਵੇਰ ਦੀ ਸੈਰ 'ਤੇ ਨਿਕਲੇ ਕਿਸ਼ੋਰ ਨੇ ਟਰੇਨ ਦੀ ਆਵਾਜ਼ ਨਹੀਂ ਸੁਣੀ। ਉਹ ਪਟੜੀ 'ਤੇ ਜਾ ਰਿਹਾ ਸੀ ਕਿ ਉਦੋਂ ਹੀ ਟਰੇਨ ਦੀ ਲਪੇਟ 'ਚ ਆ ਕੇ ਉਸ ਦੀ ਮੌਤ ਹੋ ਗਈ। ਮਾਮਲਾ ਪੀਰੂਮਦਾਰਾ ਖੇਤਰ ਦਾ ਹੈ। ਪੀਰੂਮਦਾਰਾ ਵਾਸੀ ਅਨਿਕੇਤ ਜੋਸ਼ੀ ਪੁੱਤਰ ਮਨੋਜ ਜੋਸ਼ੀ ਸਵੇਰ ਦੀ ਸੈਰ 'ਤੇ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਹੈੱਡਫੋਨ ਲਗਾ ਕੇ ਗਾਣੇ ਸੁਣ ਰਿਹਾ ਸੀ। ਇਸ ਵਿਚਕਾਰ ਮੁਰਾਦਾਬਾਦ ਜਾਣ ਵਾਲੀ ਟਰੇਨ ਜਦੋਂ ਆਈ ਤਾਂ ਉਸ ਨੇ ਆਵਾਜ਼ ਨਹੀਂ ਸੁਣੀ। ਉਹ ਟਰੇਨ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।


Related News