ਨਹਿਰ ''ਚ ਤੈਰਦੀ ਮਿਲੀ ਨੌਜਵਾਨ ਦੀ ਲਾਸ਼, ਇਸ ਦਿਨ ਤੋਂ ਸੀ ਲਾਪਤਾ

10/20/2017 10:26:50 AM

ਜੰਮੂ—ਕਾਨਾਚੱਕ ਦੇ ਨਜ਼ਦੀਕ ਸ਼ੱਕੀ ਹਾਲਾਤਾਂ 'ਚ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ 10 ਵਜੇ ਦੇ ਲੱਗਭਗ ਕਿਸੇ ਨੇ ਸੂਚਨਾ ਦਿੱਤੀ ਹੈ ਕਿ ਰਾਜਪੁਰਾ ਨਹਿਰ ਦੇ ਪਾਣੀ 'ਚ ਕੋਈ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਨਹਿਰ ਚੋਂ ਕਢਵਾ ਕੇ ਜੀ. ਐੈੱਸ. ਸੀ. ਹਸਪਤਾਲ 'ਚ ਪੋਸਟਮਾਰਟਮ ਕਰਨ ਲਈ ਭੇਜਿਆ। ਪੋਸਟਮਾਟਮ ਤੋਂ ਬਾਅਦ ਲਾਸ਼ ਨੂੰ ਘਰਦਿਆਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਮ ਸਿੰਘ ਰਾਠੌਰ (33) ਨਿਵਾਸੀ ਪੁਰਖੁ ਕੈਂਪ ਜੋ ਕਿ ਮੂਲ ਰੂਪ 'ਚ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ। 
ਜ਼ਿਕਰਯੋਗ ਹੈ ਕਿ ਮ੍ਰਿਤਕ ਨੇ 16 ਅਕਤੂਬਰ ਪੁਲਸ ਸਟੇਸ਼ਨ 'ਚ ਰਾਮੂ ਦੇ ਲਾਪਤਾ ਹੋਣ ਦੀ ਸੂਚਨਾ ਦਰਜ ਕਰਵਾਉਣ ਲਈ ਆਇਆ ਸੀ। ਫਿਲਹਾਲ ਪੁਲਸ ਨੇ ਆਰ. ਪੀ. ਸੀ. ਦੀ ਧਾਰਾ 174 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News