ਸੋਨੂੰ ਨਿਗਮ ਦਾ ਫਤਵਾ ਜਾਰੀ ਕਰਨ ਵਾਲੇ ਮੌਲਵੀ ਨੂੰ ਲੈ ਕੇ ਹੋਇਆ ਵੱਡਾ ਖੁਲ੍ਹਾਸਾ

Friday, April 21, 2017 4:19 PM
ਸੋਨੂੰ ਨਿਗਮ ਦਾ ਫਤਵਾ ਜਾਰੀ ਕਰਨ ਵਾਲੇ ਮੌਲਵੀ ਨੂੰ ਲੈ ਕੇ ਹੋਇਆ ਵੱਡਾ ਖੁਲ੍ਹਾਸਾ

ਨਵੀਂ ਦਿੱਲੀ— ਲਾਊਡ ਸਪੀਕਰ ਮਾਮਲੇ ''ਚ ਗਾਇਕ ਸੋਨੂੰ ਨਿਗਮ ''ਤੇ ਫਤਵਾ ਜਾਰੀ ਕਰਨ ਵਾਲੇ ਪੱਛਮੀ ਬੰਗਾਲ ਦੇ ਯੂਨਾਈਟਡ ਮਾਇਨਰਿਟੀ ਕਾਦਰੀ ਦਾ ਇਕ ਹੋਰ ਬਿਆਨ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਦਰੀ ਦਾ ਕੋਈ ਇਮਾਮ ਨਹੀਂ ਹੈ ਜੋ ਕਿ ਕਿਸੇ ਪ੍ਰਕਾਰ ਦਾ ਫਤਵਾ ਜਾਰੀ ਕਰ ਸਕਣ। ਸੈਯਦ ਕਾਦਰੀ ਨੇ ਕਿਹਾ ਕਿ ਮੈਂ ਪੈਂਗਬਰ ਦਾ 35ਵਾਂ ਵੰਸ਼ ਹਾਂ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਆਪਣੇ ਵਿਜਿਟਿੰਗ ਕਾਰਡ ''ਚ ਵੀ ਕੀਤਾ ਹੈ। ਉਨ੍ਹਾਂ ਨੇ ਖੁਦ ਨੂੰ ਇਕ ਸਮਾਜਿਕ ਨੇਤਾ ਅਤੇ ਧਾਰਮਿਕ ਗੁਰੂ ਦੱਸਿਆ ਹੈ।
ਕਾਦਰੀ ਪੱਛਮੀ ਬੰਗਾਲ ਦੇ ਹਵਾੜਾ ਜ਼ਿਲੇ ਦੇ ਇਕ ਛੋਟੇ ਜਿਹਾ ਖਾਨਕਾਹ ਸ਼ਰੀਫ ਦੇ ਮੁਖੀਆ ਹਨ, ਜਿਨ੍ਹਾਂ ਦਾ ਬਹੁਤ ਘੱਟ ਮਹੱਤਵ ਹੈ। ਇਕ ਮੁਸਲਿਮ ਧਰਮਗੁਰੂ ਨੇ ਕਿਹਾ ਕਿ ਮੀਡੀਆ ਨੇ ਉਨ੍ਹਾਂ ਨੂੰ ਮੌਲਾਨਾ ਜਾਂ ਮੌਲਵੀ ਤਰ੍ਹਾਂ ਪੇਸ਼ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਇੰਨੀ ਇੱਜ਼ਤ ਨਹੀਂ ਦਿੱਤੀ ਜਾ ਰਹੀ ਹੈ। ਕਾਦਰੀ ਨੇ ਕਿਹਾ ਕਿ ਮੈਂ ਕੋਈ ਫਤਵਾ ਜਾਰੀ ਨਹੀਂ ਕੀਤਾ ਸੀ ਸਗੋਂ ਮੈਂ ਸਿਰਫ ਅਜਿਹਾ ਆਫਰ ਦਿੱਤਾ ਸੀ ਕਿ ਜੋ ਵੀ ਸੋਨੂੰ ਨਿਗਮ ਦੇ ਸਿਰ ਦੀ ਸ਼ੇਵ ਕਰੇਗਾ, ਉਸ ਨੂੰ ਮੈਂ 10 ਲੱਖ ਰੁਪਏ ਦਵਾਗਾਂ।
ਇਸ ਫਤਵੇ ਦੇ ਬਾਅਦ ਗਾਇਕ ਸੋਨੂੰ ਨਿਗਮ ਨੇ ਖੁਦ ਹੀ ਆਪਣੇ ਵਾਲਾਂ ਨੂੰ ਕਟਵਾ ਲਿਆ ਸੀ। ਸੋਨੂੰ ਨੇ ਕਾਨਫਰੰਸ ਬੁਲਾ ਕੇ ਸਾਰੇ ਦੇ ਸਾਹਮਣੇ ਆਪਣੇ ਵਾਲਾਂ ਨੂੰ ਕਟਵਾਇਆ। ਉਨ੍ਹਾਂ ਨੇ ਕਿਹਾ ਸੀ ਕਿ ਜੋ ਤਿਉਹਾਰ ਹੁੰਦੇ ਹਨ ਉਹ ਲੋਕ ਦਾਦਾਗੀਰੀ ਕਰਦੇ ਹਨ, ਨੱਚਦੇ ਹਨ, ਅਜਿਹਾ ਕਰਨ ਨਾਲ ਪੁਲਸ ਨੂੰ ਤਕਲੀਫ ਹੋ ਜਾਂਦੀ ਹੈ। ਸੋਨੂੰ ਨੇ ਕਿਹਾ ਸੀ ਕਿ ਲੋਕ ਧਰਮ ਦੇ ਨਾਮ ''ਤੇ ਸ਼ਰਾਬ ਪੀਂਦੇ ਹਨ, ਫਿਲਮੀ ਗਾਣੇ ਵਜਾਉਂਦੇ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!