ਸਿਰ 'ਤੇ ਕੈਮਰਾ ਬੰਨ੍ਹ ਕੇ ਆਈ ਸੀ ਬੈਟ ਟੀਮ, ਹਮਲੇ ਦੀ ਰਿਕਾਰਡਿੰਗ ਕਰਨ ਦਾ ਸੀ ਪੂਰਾ ਇਰਾਦਾ

06/24/2017 4:30:45 PM

ਜੰਮੂ— ਪੂੰਛ ਜਿਲੇ 'ਚ ਬੀਤੇਂ ਦਿਨ ਵੀਰਵਾਰ ਨੂੰ ਪਾਕਿਸਤਾਨ ਦੇ ਵਾਰਡਰ ਐਕਸ਼ਨ ਟੀਮ ਦੇ ਹਮਲਾਵਰ ਆਪਣੇ ਵਿਸ਼ੇਸ਼ ਤਰ੍ਹਾਂ ਦੇ ਚਾਕੂ ਅਤੇ ਹੈਡਬੈਂਡ ਕੈਮਰਾ ਲੈ ਕੇ ਆਏ ਸਨ, ਤਾਂ ਕਿ ਭਾਰਤੀ ਆਰਮੀ ਦੀ ਪੈਟਰੋਲ ਪਾਰਟੀ 'ਤੇ ਹਮਲਾ ਕਰਕੇ ਜਵਾਨਾਂ ਨੂੰ ਮਿਊਟੀਲੇਟ ਕਰਨ ਦਾ ਰਿਕਾਡਿਗ ਕਰ ਸਕਣ। ਪੂੰਛ ਜਿਲੇ 'ਚ ਪਾਕਿਸਤਾਨ ਦੀ ਬੈਟ ਭਾਰਤੀ ਸੀਮਾ 'ਚ 600 ਮੀਟਰ ਅੰਦਰ ਤੱਕ ਜ਼ਬਰਦਸਦੀ ਵੜ ਆਈ, ਜਿਸ 'ਚ ਦੋ ਜਵਾਨ ਸ਼ਹੀਦ ਹੋ ਗਏ, ਜਦੋਂਕਿ ਇਕ ਘੁਸਪੈਠੀਆਂ ਨੂੰ ਜਵਾਨਾਂ ਨੇ ਮਾਰ ਗਿਰਾਇਆ। ਆਰਮੀ ਜਵਾਨਾਂ ਨੇ ਸਰਚ ਅਪਰੈਸ਼ਨ ਦੌਰਾਨ ਬੈਟ ਟੀਮ ਦੇ ਮਾਰੇ ਗਏ। ਇਕ ਹਮਲਾਵਰ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ 'ਚ ਇਨ੍ਹਾਂ ਤੋਂ ਕੁਝ ਸਮਾਨ ਵੀ ਬਰਾਮਦ ਹੋਇਆ ਹੈ।
22 ਜੂਨ ਨੂੰ ਬੈਟ ਟੀਮ ਨੇ ਪੁੰਛ ਜਿਲੇ ਦੇ ਗੁਲਪੁਰ ਸੈਕਟਰ 'ਚ ਸੀਮਾ ਦੇ ਅੰਦਰ 600 ਮੀਟਰ ਅੰਦਰ ਆ ਗਏ ਸਨ। ਸੈਨਾ ਦੇ ਇਕ ਅਧਿਕਾਰੀ ਨੇ ਇਸ ਬਾਰੇ 'ਚ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਬੈਟ ਟੀਮ ਦੇ ਹਮਲਾਵਰ ਦੀ ਲਾਸ਼ ਬਰਾਮਦ ਕਰ ਲਈ ਹੈ। ਉਸ ਤੋਂ ਹਥਿਆਰ ਅਤੇ ਗੋਲਾ ਬਰਾਮਦ ਕੀਤਾ ਗਿਆ ਹੈ। ਹੈਂਡਬੈਂਡ ਕੈਮਰਾ, ਚਾਕੂ, ਇਕ ਰਾਈਫਲ, ਤਿੰਨ ਮੈਗਜ਼ੀਨ, ਦੋ ਗ੍ਰੇਨੇਡ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਟੋਕੇ ਅਤੇ ਚਾਕੂ ਜਵਾਨਾਂ ਨੂੰ ਬਿਹੇਡ ਕਰਨ ਲਈ ਪ੍ਰਯੋਗ ਕੀਤੇ ਜਾਂਦੇ ਹਨ ਅਤੇ ਹੈਂਡਬੈਂਕ ਕੈਮਰਾ ਨਾਲ ਘਟਨਾ ਦਾ ਰਿਕਾਰਡਿੰਗ ਕਰਕੇ ਉਸ ਨੂੰ ਵਾਇਰਲ ਕਰਨ ਦਾ ਇਰਾਦਾ ਸੀ। ਸੈਨਾ ਦਾ ਮੰਨਣਾ ਹੈ ਕਿ ਇਕ ਹੋਰ ਹਮਲਾਵਰ ਵੀ ਮਾਰਿਆ ਗਿਆ ਹੈ ਅਤੇ ਬਾਕੀ ਉਸ ਦੀ ਲਾਸ਼ ਨਾਲ ਲੈ ਗਏ ਹਨ।
ਪਾਕਿਸਤਾਨ ਬੈਟ ਹਮਲੇ 'ਚ ਭਾਰਤੀ ਸੈਨਾ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ, ਜਿਨਾਂ ਦੀ ਪਛਾਣ 34 ਸਾਲਾਂ ਨਾਇਕ ਜਾਘਵ ਸੰਦੀਪ ਨਿਵਾਸੀ ਮਹਾਰਾਸ਼ਟਰ ਅਤੇ 24 ਸਾਲਾਂ ਸਿਪਾਹੀ ਮੰਨੇ ਸਾਵਨ ਬਾਲਕੂ ਨਿਵਾਸੀ ਮਹਾਰਾਸ਼ਟਰ ਦੇ ਰੂਪ 'ਚ ਹੋਈ ਹੈ।


Related News