ਭਾਰਤ ਨੂੰ ਲੈ ਕੇ ਅਮਰੀਕਾ ਨੇ ਪਾਕਿ ਨੂੰ ਦਿੱਤਾ ਇਸ ਗੱਲ ਦਾ ਭਰੋਸਾ

06/25/2017 6:56:10 PM

ਵਾਸ਼ਿੰਗਟਨ— ਅਮਰੀਕਾ ਭਾਰਤ ਨੂੰ 22 ਗਾਰਜੀਅਨ ਡਰੋਨ ਵੇਚਣ ਨੂੰ ਤਿਆਰ ਹੋ ਗਿਆ ਹੈ, ਜਿਸ ਨਾਲ ਪਾਕਿਸਤਾਨ ਦੀ ਚਿੰਤਾ ਵਧ ਗਈ ਹੈ। ਇਸ 'ਚ ਅਮਰੀਕਾ ਨੇ ਉਸ ਦੇ ਡਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਭਾਰਤ ਨਾਲ ਹਥਿਆਰਾਂ ਦਾ ਸੌਦਾ ਉਸ ਦੇ ਲਈ ਖਤਰੇ ਦੀ ਗੱਲ ਨਹੀਂ ਹੈ। ਵ੍ਹਾਈਟ ਹਾਊਸ ਦੇ ਸੀਨੀਅਰ ਅਧਿਕਾਰੀ ਨੇ ਪ੍ਰਧਾਨਮੰਤਰੀ ਨਰਦਿੰਰ ਮੋਦੀ ਦੀ ਯਾਤਰਾ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨਾਲ ਅਮਰੀਕੀ ਫੌਜ ਕਰਾਰ ਦਾ ਮਤਲਬ ਇਸ ਦੇ ਗੁਆਂਢੀ ਲਈ ਖਤਰਾਂ ਨਹੀਂ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਥਿਆਰਾਂ ਦਾ ਕੋਈ ਵੀ ਸੌਦਾ ਖੇਤਰੀ ਸਥਿਤੀ ਨੂੰ ਧਿਆਨ 'ਚ ਰੱਖ ਕੀਤਾ ਜਾਵੇਗਾ। ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਹਲਾਤਾਂ ਤੋਂ ਬਚਣਾ ਚਾਹੁੰਦੇ ਹਾਂ ਜੋ ਭਾਰਤ ਅਤੇ ਪਾਕਿਸਤਾਨ 'ਚ ਤਨਾਅ ਵਧਾਦੇ ਹਨ। ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜਿਨ੍ਹਾਂ ਰੱਖਿਆ ਸੌਦਿਆਂ 'ਤੇ ਗੱਲ ਕਰ ਰਹੇ ਹਾਂ ਅਸੀਂ ਨਹੀਂ ਮੰਨਦੇ ਕਿ ਉਹ ਪਾਕਿਸਤਾਨ ਲਈ ਖਤਰਾ ਹੈ।


Related News