ਲੜਕਿਆਂ ਨੂੰ ਟ੍ਰੇਨ ''ਚੋਂ ਸੁੱਟਣ ਵਾਲੇ ਦੋਸ਼ੀ ਗ੍ਰਿਫਤਾਰ, ਮਾਮੂਲੀ ਗੱਲ ਤੋਂ ਹੋਇਆ ਝਗੜਾ

08/14/2017 11:40:46 AM

ਸੋਨੀਪਤ — ਪਲਵਲ 'ਚ ਟ੍ਰੇਨ 'ਚੋਂ ਸੁੱਟੇ ਦੋ ਲੜਕੇ ਦਵਿੰਦਰ ਅਤੇ ਲਲਿਤ ਮਾਮਲੇ ਨੂੰ ਲੈ ਕੇ ਐਸ.ਪੀ. ਕਮਲਦੀਪ ਨੇ ਸੋਨੀਪਤ 'ਚ ਜੀ.ਆਰ.ਪੀ. ਥਾਣੇ 'ਚ ਪ੍ਰੈੱਸ ਕਾਨਫਰੈਂਸ ਕੀਤੀ, ਜਿਥੇ ਉਨ੍ਹਾਂ ਨੇ ਦੱਸਿਆ ਕਿ ਰੇਲਵੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਮਨੀਕੇਤ, ਮਨਮੋਹਨ ਅਤੇ ਵਿਪਿਨ ਦਿੱਲੀ ਦੇ ਰਹਿਣ ਵਾਲੇ ਹਨ ਜਦੋਂਕਿ ਇਕ ਦੋਸ਼ੀ ਅਜੇ ਵੀ ਫਰਾਰ ਹੈ।
ਰੇਲਵੇ ਪੁਲਸ ਨੇ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਲੜਕੇ ਆਗਰਾ ਜਾ ਰਹੇ ਸਨ। ਉਨ੍ਹਾਂ 'ਚੋਂ ਇਕ ਲੜਕਾ ਪਾਣੀ ਲੈਣ ਦੇ ਲਈ ਥੱਲ੍ਹੇ ਉਤਰਿਆ ਉਸ ਸਮੇਂ ਇਹ ਦੋ ਲੜਕੇ ਟ੍ਰੇਨ ਦੇ ਦਰਵਾਜ਼ੇ 'ਤੇ ਬੈਠੇ ਹੋਏ ਸਨ। ਰਸਤੇ ਨੂੰ ਲੈ ਕੇ ਝਗੜਾ ਹੋਇਆ ਤਾਂ ਲੜਕਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।


Related News