ਦੱਖਣੀ ਕਸ਼ਮੀਰ ''ਚ ਵਧੀਆਂ ਅੱਤਵਾਦੀ ਗਤੀਵਿਧੀਆਂ, ਵਾਧੂ ਸੁਰੱਖਿਆ ਫੋਰਸ ਤਾਇਨਾਤ

08/19/2017 12:32:28 AM

ਸ਼੍ਰੀਨਗਰ — ਦੱਖਣੀ ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਤੇਜ਼ ਹੋਣ ਤੋਂ ਬਾਅਦ ਵਾਧੂ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਅਮਰਨਾਥ ਯਾਤਰਾ ਲਈ ਕਸ਼ਮੀਰ 'ਚ ਤਾਇਨਾਤ ਕੀਤੀ ਗਈ ਸੁਰੱਖਿਆ ਫੋਰਸ ਦੀਆਂ ਚਾਰ ਬਟਾਲੀਅਨ ਨੂੰ ਫਿਰ ਤੋਂ ਕਸ਼ਮੀਰ ਘਾਟੀ 'ਚ ਤਾਇਨਾਤ ਕਰ ਦਿੱਤਾ ਗਿਆ ਹੈ। ਸ਼੍ਰੀਨਗਰ ਤੋਂ ਸ਼ੁਰੂ ਹੋਣ ਵਾਲੇ ਹਾਈਵੇ 44 ਦੇ ਨੇੜੇ 2 ਬਟਾਲੀਅਨ ਤਾਇਨਾਤ ਕੀਤੀ ਗਈ ਹੈ ਜਦਕਿ ਦੱਖਣੀ ਕਸ਼ਮੀਰ 'ਚ ਵੀ 2 ਬਟਾਲੀਅਨ ਤਾਇਨਾਤ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਨਾਰਥ ਕਸ਼ਮੀਰ 'ਚ ਦਹਿਸ਼ਤਗਰਦ ਉਨੇ ਸਰਗਰਮ ਨਹੀਂ ਹਨ, ਜਿੰਨੇ ਦੱਖਣੀ ਕਸ਼ਮੀਰ 'ਚ ਹਨ। ਅਮਰਨਾਥ ਯਾਤਰਾ ਲਈ ਸੀ. ਆਰ. ਪੀ. ਐਫ. ਦੀਆਂ ਸੌ ਕੰਪਨੀਆਂ ਸ਼੍ਰੀਨਗਰ 'ਚ ਤਾਇਨਾਤ ਕੀਤੀਆਂ ਗਈਆਂ ਸਨ। ਜਿਨ੍ਹਾਂ 'ਚ 50 ਖਾਲੀ ਦੱਖਣੀ ਕਸ਼ਮੀਰ 'ਚ ਤਾਇਨਾਤ ਹੈ। 


Related News