ਅੱਤਵਾਦ ਨਾਲ ਲੜਨ ''ਚ ਪੁਲਸ ਨਿਭਾ ਰਹੀ ਹੈ ਅਹਿਮ ਰੋਲ: ਨਿਰਮਲ ਸਿੰਘ

10/16/2017 2:57:18 PM

ਜੰਮੂ— ਜੰਮੂ ਕਸ਼ਮੀਰ ਦੇ ਡਿਪਟੀ ਸੀ.ਐਮ ਡਾ. ਨਿਰਮਲ ਸਿੰਘ ਨੇ ਪੁਲਸ ਵੱਲੋਂ ਅੱਤਵਾਦ ਖਿਲਾਫ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਪੁਲਸ ਆਪਣੇ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਪੂਰਾ ਕਰ ਰਹੀ ਹੈ। ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਜੋ ਜੰਗ ਛੇੜ ਰੱਖੀ ਹੈ ਅਤੇ ਜਿਸ ਤਰ੍ਹਾਂ ਨਾਲ ਉਹ ਅੱਤਵਾਦ ਨੂੰ ਸਮਰਥਨ ਦੇ ਰਿਹਾ ਹੈ, ਉਸ ਦਾ ਮੁਕਾਬਲਾ ਜੰਮੂ-ਕਸ਼ਮੀਰ ਪੁਲਸ ਡਟ ਕੇ ਕਰ ਰਹੀ ਹੈ। ਜੰਮੂ ਕਸ਼ਮੀਰ ਪੁਲਸ ਵਾਈਵਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਿਤ ਦੋ ਦਿਨੀਂ ਦੀਵਾਲੀ ਮੇਲੇ ਦੇ ਉਦਘਾਟਨ ਸਮਾਰੋਹ ਦੌਰਾਨ ਉਨ੍ਹਾਂ ਨੇ ਇਹ ਗੱਲ ਕੀਤੀ। 
ਸਿੰਘ ਨੇ ਕਿਹਾ ਕਿ ਅੱਤਵਾਦ ਅਤੇ ਜੰਗ ਨੂੰ ਜਿਸ ਤਰ੍ਹਾਂ ਨਾਲ ਪੁਲਸ ਹੈਂਡਲ ਕਰ ਰਹੀ ਹੈ, ਮੈਂ ਉਸ ਦੇ ਲਈ ਮੁਬਾਰਕਬਾਦ ਦਿੰਦਾ ਹਾਂ। ਪੁਲਸ ਪ੍ਰਸ਼ਾਸਨ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਅਹਿਮ ਭੂਮੀਕਾ ਨਿਭਾ ਰਹੀ ਹੈ ਅਤੇ ਇਹ ਤਾਰੀਫ ਯੋਗ ਹੈ। ਰਾਜ 'ਚ ਸ਼ਾਂਤੀ ਲਈ ਜੋ ਕਰੈਡਿਟ ਪੁਲਸ ਨੂੰ ਜਾਂਦਾ ਹੈ , ਉਨ੍ਹਾਂ ਪੁਲਸ ਕਰਮਚਾਰੀਆਂ ਨੂੰ ਰਾਜ ਨਮਨ ਕਰਦਾ ਹੈ, ਜਿਨ੍ਹਾਂ ਨੇ ਇਸ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ। ਅੱਤਵਾਦ ਖਿਲਾਫ ਲੜਾਹੀ 'ਚ ਆਪਣੀ ਜਾਨ ਗੁਆਉਣ ਵਾਲੇ ਪੁਲਸ ਕਰਮਚਾਰੀਆਂ ਨੂੰ ਡਾ. ਸਿੰਘ ਨੇ ਸ਼ਰਧਾਜਲੀ ਅਰਪਿਤ ਕੀਤੀ ਹੈ। ਦੀਵਾਲੀ ਮੇਲੇ ਵਰਗੇ ਪ੍ਰੋਗਰਾਮ ਆਯੋਜਿਤ ਕਰਨ ਲਈ ਵੀ ਉਨ੍ਹਾਂ ਨੇ ਐਸੋਸੀਏਸ਼ਨ ਨੂੰ ਵਧਾਈ ਦਿੱਤੀ ਹੈ।


Related News