ਟੈਰਰ ਫਡਿੰਗ ਮਾਮਲਾ : ਐੈੱਨ. ਆਈ. ਏ. ਨੇ ਕਸ਼ਮੀਰ ''ਚ 12 ਜਗ੍ਹਾ ''ਤੇ ਛਾਪਾ ਮਾਰਿਆ

08/16/2017 11:10:26 AM

ਸ਼੍ਰੀਨਗਰ— ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਜੁੜੇ ਵੱਖਵਾਦੀਆਂ ਅਤੇ ਹੋਰਾਂ ਦੇ ਖਿਲਾਫ ਮੁਕੱਦਮੇ ਦੇ ਸੰਬੰਧ 'ਚ ਜੰਮੂ-ਕਸ਼ਮੀਰ 'ਚ ਅੱਜ ਲੱਗਭਗ ਇਕ ਦਰਜਨ ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਜਾਂਚ ਏਜੰਸੀ ਅਧਿਕਾਰੀਆਂ  ਦਾ ਕਹਿਣਾ ਹੈ ਕਿ ਸ਼੍ਰੀਨਗਰ, ਬਾਰਾਮੂਲਾ ਅਤੇ ਹੰਦਵਾੜਾ 'ਚ ਲੱਗਭਗ 12 ਜਗ੍ਹਾ 'ਤੇ ਛਾਪੇਮਾਰੀ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਜਾਂਚ ਦੇ ਘੇਰੇ ਚ ਆਏ ਲੋਕਾਂ ਦੇ ਕਥਿਤ ਰੂਪ 'ਚ ਜੁੜੇ ਸਥਾਨਾਂ ਤੇ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਤਵਾਦੀਆਂ ਦੇ ਕਥਿਤ ਵਿੱਤ ਪੋਸ਼ਣ ਅਤੇ ਕਸ਼ਮੀਰ 'ਚ ਅਸ਼ਾਂਤੀ ਫੈਲਾਉਣ ਦੇ ਸੰਬੰਧ 'ਚ ਗਤੀਵਿਧੀਆਂ ਸਮਰਥਾ ਦੇ ਦੋਸ਼ 'ਚ 24 ਜੁਲਾਈ ਨੂੰ 
ਐੈੱਨ. ਆਈ. ਏ. ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
 ਐੈੱਨ. ਆਈ. ਏ ਦਾ ਕਹਿਣਾ ਹੈ ਕਿ ਇਸ ਧਨ ਦਾ ਪ੍ਰਯੋਗ ਜੰਮੂ-ਕਸ਼ਮੀਰ 'ਚ ਅੱਤਵਾਦ ਗਤੀਵਿਧੀਆਂ ਅਤੇ ਵੱਖਵਾਦੀਆਂ ਦੇ ਵਿੱਤ ਪੋਸ਼ਣ ਲਈ ਕੀਤਾ ਜਾ ਰਿਹਾ ਹੈ। ਏਜੰਸੀ ਦਾ ਦਾਅਵਾ ਹੈ ਕਿ ਦੋਸ਼ੀ ਦੇਸ਼ 'ਚ ਯੁੱਧ ਛੇੜਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਕਾਨੂੰਨ ਤਹਿਤ ਇਹ ਦੰਡਯੋਗ ਹਨ। ਜਾਂਚ ਏਜੰਸੀ ਨੇ ਕਿਹਾ ਹੈ ਕਿ ਦੋਸ਼ੀ ਖਿਲਾਫ ਕਥਿਤ ਰੂਪ 'ਚ ਭਾਰਤ-ਵਿਰੋਧੀ ਪ੍ਰਦਰਸ਼ਨਾਂ ਅਤੇ ਬੰਦ ਦੇ ਬਾਵਜੂਦ ਵੀ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।


Related News