ਅਧਿਆਪਕ ਨੇ ਨਾਬਾਲਿਗ ਲੜਕੀ ਨਾਲ ਕੀਤਾ ਜਬਰ-ਜ਼ਨਾਹ, ਗ੍ਰਿਫਤਾਰ

11/19/2017 2:01:45 AM

ਠਾਣੇ— ਸਰਹੱਦੀ ਮੁੰਬਰਾ ਇਲਾਕੇ ਦੇ ਇਕ ਮੱਦਰਸੇ 'ਚ ਇਕ ਅਧਿਆਪਕ ਨੇ 5 ਸਾਲਾ ਬੱਚੀ ਨਾਲ ਕਥਿਤ ਤੌਰ 'ਤੇ ਵਾਰ-ਵਾਰ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੰਬਰਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਦੇ ਰਹਿਣ ਵਾਲੇ 35 ਸਾਲਾ ਮੁਲਜ਼ਮ ਨੇ ਪਿਛਲੇ ਹਫਤੇ ਕਥਿਤ ਤੌਰ 'ਤੇ ਬੱਚੀ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਅਰਬੀ ਭਾਸ਼ਾ ਦਾ ਅਧਿਆਪਕ ਹੈ, ਜਿਸ ਨੇ 15 ਦਿਨ ਪਹਿਲਾਂ ਹੀ ਮਦਰੱਸੇ 'ਚ ਪੜਾਉਣਾ ਸ਼ੁਰੂ ਕੀਤਾ ਸੀ। ਅਧਿਕਾਰੀ ਨੇ ਆਖਿਆ ਕਿ ਬੱਚੀ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ ਜਿਸ ਮਗਰੋਂ ਮੁਲਜ਼ਮ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕੀਤੀ ਗਈ ਸੀ। 


Related News