ਛੋਟੀ ਜਿਹੀ ਗੱਲ ''ਤੇ ਟੀਚਰ ਨੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ

09/22/2017 5:03:10 PM

ਬੁਲੰਦਸ਼ਹਿਰ— ਗੁਰੂਗ੍ਰਾਮ ਦੇ ਰਿਆਨ ਸਕੂਲ ਦੀ ਦਰਦਨਾਕ ਘਟਨਾ ਤੋਂ ਬਾਅਦ ਵੀ ਯੂ.ਪੀ. ਦੇ ਕੁਝ ਸਕੂਲਾਂ ਨੇ ਸਬਕ ਨਹੀਂ ਸਿੱਖਿਆ ਹੈ। ਜਿਸ ਦੀ ਤਾਜ਼ਾ ਉਦਾਹਰਣ ਬੁਲੰਦਸ਼ਹਿਰ ਜ਼ਿਲੇ ਦੇ ਸਿਆਨਾ ਕਸਬੇ 'ਚ ਦੇਖਣ ਨੂੰ ਮਿਲੀ। ਜਿੱਥੇ ਇਕ ਸਕੂਲ 'ਚ 2 ਦਿਨ ਪਹਿਲਾਂ 9ਵੀਂ ਜਮਾਤ 'ਚ ਪੜ੍ਹਨ ਵਾਲੇ 13 ਸਾਲਾ ਵਿਦਿਆਰਥੀ ਦੀ ਟੀਚਰ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਵੀ ਜ਼ਖਮੀ ਕਰ ਦਿੱਤਾ। ਵਿਦਿਆਰਥੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਆਪਣੀ ਭੂਗੋਲ ਦੀ ਕਿਤਾਬ ਘਰ ਭੁੱਲ ਆਇਆ ਸੀ। ਟੀਚਰ ਨੇ ਵਿਦਿਆਰਥੀ ਦੀ ਕਮਰ ਦੇ ਨਾਲ-ਨਾਲ ਉਸ ਦੇ ਪ੍ਰਾਈਵੇਟ ਪਾਰਟ 'ਤੇ ਵੀ ਵਾਰ ਕੀਤਾ। ਵਿਦਿਆਰਥੀ ਦੀ ਸਿਹਤ ਖਰਾਬ ਹੋਣ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਘਟਨਾ ਦੇ ਬਾਅਦ ਤੋਂ ਹੀ ਵਿਦਿਆਰਥੀ ਸਦਮੇ 'ਚ ਹੈ।
ਸਿਆਨਾ ਦੀ ਆਜ਼ਾਦ ਸਕਾਲਰਜ਼ ਅਕੈਡਮੀ 'ਚ ਵਿਦਿਆਰਥੀ ਤੋਂ ਟੀਚਰ ਨੇ ਭੂਗੋਲ ਦੀ ਕਿਤਾਬ ਨਹੀਂ ਲਿਆਉਣ ਦਾ ਕਾਰਨ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਹ ਗਲਤੀ ਨਾਲ ਕਿਤਾਬ ਘਰ ਭੁੱਲ ਆਇਆ ਹੈ। ਇਸ 'ਤੇ ਟੀਚਰ ਨੇ ਆਪਾ ਗਵਾ ਦਿੱਤਾ। ਨਾਲ ਹੀ ਬਹਾਨੇਬਾਜ਼ੀ ਦਾ ਦੋਸ਼ ਲਾਉਂਦੇ ਹੋਏ ਵਿਦਿਆਰਥੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਟੀਚਰ ਨੇ ਪ੍ਰਬੰਧਕ ਨੂੰ ਵੀ ਬੁਲਾ ਲਿਆ। ਸਕੂਲ ਪ੍ਰਬੰਧਕ ਦੇ ਸਾਹਮਣੇ ਵੀ ਟੀਚਰ ਵਿਦਿਆਰਥੀ ਦੀ ਕੁੱਟਮਾਰ ਕਰਦਾ ਰਿਹਾ। ਐੱਸ.ਐੱਸ.ਪੀ. ਮੁਨੀਰਾਜ ਅਨੁਸਾਰ ਵਿਦਿਆਰਥੀ ਦੇ ਪਿਤਾ ਦੀ ਸ਼ਿਕਾਇਤ 'ਤੇ ਟੀਚਰ ਅਤੇ ਸਕੂਲ ਪ੍ਰਬੰਧਕ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ 'ਚ ਜੋ ਵੀ ਸਾਹਮਣੇ ਆਏਗਾ, ਉਸੇ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


Related News