ਵਿਵਾਦਾਂ ''ਚ ਘਿਰੇ ਸਵਾਮੀ ਓਮ ਨੇ ਚੋਣ ਕਮਿਸ਼ਨ ਤੋਂ ਜਤਾਈ ਨਾਰਾਜ਼ਗੀ

05/17/2017 3:24:49 PM

ਨਵੀਂ ਦਿੱਲੀ— ਵਿਵਾਦਾਂ ਵਿਚ ਘਿਰੇ ਬਾਬਾ ਅਤੇ ''ਬਿਗ ਬੌਸ-10'' ਦੇ ਪ੍ਰਤੀਯੋਗੀ ਸਵਾਮੀ ਓਮ ਭਾਰਤ ਦੇ ਚੋਣ ਕਮਿਸ਼ਨ ਨਾਲ ਨਾਰਾਜ਼ ਹਨ। ਕਾਰਨ ਇਹ ਹੈ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਚੋਣ ਸੁਧਾਰਾਂ ਅਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ''ਤੇ ਚੋਣ ਕਮਿਸ਼ਨ ਵਲੋਂ ਸੱਦੀ ਗਈ ਸਰਵ ਪਾਰਟੀ ਬੈਠਕ ਵਿਚ ਨਾ ਤਾਂ ਸੱਦਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ।
ਓਮ ਨੇ ਦਾਅਵਾ ਕੀਤਾ ਹੈ ਕਿ ਅਤੀਤ ਵਿਚ ਉਨ੍ਹਾਂ ਨੇ ਕਈ ਚੋਣਾਂ ਲੜੀਆਂ ਅਤੇ ਉਹ ਇਕ ਇੰਡੀਪੈਂਡੈਂਟ ਨੈਸ਼ਨਲ ਪਾਰਟੀ ਦੇ ਪ੍ਰਧਾਨ ਵੀ ਹਨ।
ਮੰਤਰਾਲਿਆਂ ਦੀ ''ਨਿਊ ਲੁਕ''
ਰਾਏਸੀਨਾ ਹਿਲਜ਼ ''ਤੇ ਸਥਿਤ ਵਿਦੇਸ਼ ਮਾਮਲਿਆਂ, ਰੱਖਿਆ, ਵਿੱਤ ਅਤੇ ਗ੍ਰਹਿ ਮੰਤਰਾਲਿਆਂ ਨੂੰ ਪਿਛਲੇ ਇਕ ਹਫਤੇ ਵਿਚ ''ਨਿਊ ਲੁਕ'' ਦਿੱਤੀ ਜਾ ਰਹੀ ਹੈ। ਵਰਕਰਾਂ ਦੀਆਂ ਟੀਮਾਂ ਇਨ੍ਹਾਂ ਸ਼ਕਤੀਸ਼ਾਲੀ ਮੰਤਰਾਲਿਆਂ ਨੂੰ ਬਾਹਰੀ ਸੈਂਡਸਟੋਨ ਦੀਵਾਰਾਂ ਨੂੰ ਸਜਾ ਰਹੀਆਂ ਹਨ ਅਤੇ ਜਿਥੋਂ-ਜਿਥੋਂ ਉਹ ਟੁੱਟੀਆਂ ਹੋਈਆਂ ਹਨ ਉਨ੍ਹਾਂ ਨੂੰ ਉਸੇ ਰੰਗ ਦੇ ''ਪਲਸਤਰ'' ਨਾਲ ਭਰਿਆ ਜਾ ਰਿਹਾ ਹੈ। ਹੁਣ ਮੰਤਰਾਲਿਆਂ ਦੀ ਬਾਹਰੀ ਲੁੱਕ ਚੰਗੀ ਦਿਖਾਈ ਦੇ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਮੰਤਰਾਲਿਆਂ ਵਿਚ ਨਵਾਂ ਕਾਰਜ ਕਲਚਰ ਮੌਜੂਦ ਹੈ। ਇਸ ਲਈ ਇਨ੍ਹਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ।
ਗੈਰ-ਹਾਜ਼ਰ ਰਹਿਣ ਵਾਲਿਆਂ ''ਤੇ ਕੱਸਿਆ ਸ਼ਿਕੰਜਾ
ਦਿੱਲੀ ਸਰਕਾਰ ਨੇ ਆਪਣੇ ਸਾਰੇ ਵਿਭਾਗਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਹ ਹੁਕਮ ਵਿਜੀਲੈਂਸ ਡਾਇਰੈਕਟੋਰੇਟ ਵਲੋਂ ਇਹ ਪਤਾ ਲੱਗਣ  ਮਗਰੋਂ ਦਿੱਤਾ ਗਿਆ ਹੈ ਕਿ ਵੱਖ-ਵੱਖ ਵਿਭਾਗਾਂ ਦੇ ਕਈ ਅਧਿਕਾਰੀ ਆਪਣੀ ਛੁੱਟੀ ਖਤਮ ਹੋਣ ਦੇ ਬਾਵਜੂਦ ਡਿਊਟੀ ਤੋਂ ਗੈਰ-ਹਾਜ਼ਰ ਰਹਿੰਦੇ ਹਨ ਅਤੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਸਾਰੇ ਵਿਭਾਗ ਮੁਖੀਆਂ, ਪ੍ਰਮੁੱਖ ਸਕੱਤਰਾਂ ਅਤੇ ਸਕੱਤਰਾਂ ਨੂੰ ਲਿਖਤੀ ਰੂਪ ਵਿਚ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਗੈਰ-ਹਾਜ਼ਰ ਰਹਿਣ ਵਾਲੇ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਮੋਦੀ ਸਰਕਾਰ ਦੇ 3 ਸਾਲ, ਏ. ਆਈ. ਆਰ. ਦੀ ਭਰਪੂਰ ਤਿਆਰੀ
ਮੋਦੀ ਸਰਕਾਰ ਦੇ ਸੱਤਾ ਵਿਚ 3 ਸਾਲ ਪੂਰੇ ਹੋਣ ''ਤੇ ਇਸ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਆਲ ਇੰਡੀਆ ਰੇਡੀਓ (ਏ. ਆਈ. ਆਰ.) ਭਰਪੂਰ ਤਿਆਰੀਆਂ ਕਰ ਰਿਹਾ ਹੈ ਜਿਸ ਦੇ ਤਹਿਤ ਗੀਤਾਂ, ਦਸਤਾਵੇਜ਼ਾਂ ਅਤੇ ਇੰਟਰਵਿਊ ''ਤੇ ਆਧਾਰਿਤ ਵੱਖ-ਵੱਖ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤੇ ਜਾ ਰਹੇ ਹਨ।
ਇਨ੍ਹਾਂ ਪ੍ਰੋਗਰਾਮਾਂ ਨੂੰ ਹਿੰਦੀ ਤੇ ਇੰਗਲਿਸ਼ ਦੇ ਇਲਾਵਾ ਸਾਰੀਆਂ ਖੇਤਰੀ ਭਾਸ਼ਾਵਾਂ ਵਿਚ ਏ. ਆਈ. ਆਰ. ਦੇ 400 ਕੇਂਦਰਾਂ ਵਿਚ ਪ੍ਰਸਾਰਤ ਕੀਤਾ ਜਾਵੇਗਾ। ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਇਕ ਅਧਿਕਾਰੀ ਨੇ ਦਿੱਤੀ। ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ 26 ਮਈ ਨੂੰ ਆਪਣੇ 3 ਸਾਲ ਪੂਰੇ ਕਰੇਗੀ।


Related News