ਸੁਸ਼ਮਾ ਸਵਰਾਜ ਦੇ ਨਵਾਸ਼ਹਿਰ ''ਚ ਪਾਸਪੋਰਟ ਦਫਤਰ ਖੋਲਣ ਦੇ ਐਲਾਨ ਨਾਲ ਇਲਾਕੇ ''ਚ ਖੁਸ਼ੀ ਦੀ ਲਹਿਰ

Friday, April 21, 2017 9:59 PM
ਸੁਸ਼ਮਾ ਸਵਰਾਜ ਦੇ ਨਵਾਸ਼ਹਿਰ ''ਚ ਪਾਸਪੋਰਟ ਦਫਤਰ ਖੋਲਣ ਦੇ ਐਲਾਨ ਨਾਲ ਇਲਾਕੇ ''ਚ ਖੁਸ਼ੀ ਦੀ ਲਹਿਰ

ਨਵੀਂ ਦਿੱਲੀ/ਨਵਾਂਸ਼ਹਿਰ — ਵਿਦੇਸ਼ੀ ਮਾਮਲਿਆਂ ਦੇ ਸਬੰਧ ''ਚ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਟਪਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਦੋਆਬਾ ਖੇਤਰ ''ਚ ਐੱਨ. ਆਈ. ਆਰਈਜ਼. ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਵਿਧਾ ਮੁਹੱਈਆ ਕਰਾਉਣ ਲਈ ਨਵਾਂਸ਼ਹਿਰ ''ਚ ਇਕ ਹੋਰ ਪਾਸਪੋਰਟ ਦਫਤਰ ਖੋਲਣ ਦੀ ਅਪੀਲ ਨੂੰ ਸਵੀਕਰ ਕਰ ਲਿਆ ਹੈ। ਇਸ ਦੇ ਨਾਲ ਹੀ ਨੇ ਬਲੈਕ ਲਿਸਟ ''ਚ ਸ਼ਾਮਲ ਵਿਦੇਸ਼ਾਂ ''ਚ ਰਹਿੰਦੇ ਸਿੱਖ ਨੌਜਵਾਨਾਂ ''ਤੇ ਵੀ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਹੈ।

ਦੋਹਾਂ ਪ੍ਰਮੁੱਖਾਂ ''ਚ ਇਸ ਮੁੱਦੇ ''ਤੇ ਇਹ ਚਰਚਾ ਉਸ ਵੇਲੇ ਹੋਈ ਜਦੋਂ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਹਾਲ=ਚਾਲ ਜਾਣਨ ਲਈ ਉਨ੍ਹਾਂ ਨੂੰ ਮਿਲਣ ਗਏ। ਜਿਨ੍ਹਾਂ ਦਾ ਹਾਲ ਹੀ ''ਚ ਅਪਰੇਸ਼ਨ ਹੋਇਆ ਸੀ। ਇਕ ਮੀਟਿੰਗ ਦੌਰਾਨ ਸਵਰਾਜ ਨੇ ਮੁੱਖ ਮੰਤਰੀ ਵੱਲੋਂ ਚੁੱਕੇ ਗਏ ਇਕ ਮੁੱਦੇ ਦੇ ਸਬੰਧ ''ਚ ਵਿਦੇਸ਼ਾਂ ''ਚ ਰਹਿੰਦੇ ਪੰਜਾਬੀਆਂ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨਨ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ ਹੈ।

ਮੀਟਿੰਗ ਤੋਂ ਬਾਅਦ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਪਾਸਪੋਰਟ ਦਫਤਰ ਪਟਿਆਲਾ ਲਈ ਕੁਝ ਸਮਾਂ ਪਹਿਲਾਂ ਮਨਜ਼ੂਰ ਕੀਤੇ ਪਾਸਪੋਰਟ ਦਫਤਰ ਤੋਂ ਵੱਖਰਾ ਹੋਵੇਗਾ, ਜਿਸ ਨੂੰ ਜਲਦ ਹੀ ਸਥਾਪਿਤ ਕਰ ਸ਼ੁਭਆਰੰਭ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਵੰਡ ਪਾਉਣ ਵਾਲੀ ਕਾਰਵਾਈ ''ਚ ਸਖਤ ਹਿੱਸੇਦਾਰੀ ਲਈ ਕੇਂਦਰ ਸਰਕਾਰ ਦੀ ਬਲੈਕ ਲਿਸਟ ''ਚੋਂ ਸਿੱਖ ਨੌਜਵਾਨਾਂ ਦੇ ਨਾਂ ਇਸ ''ਚੋਂ ਹਟਾਉਣ ਲਈ ਹੋ ਰਹੀ ਦੇਰੀ ''ਤੇ ਚਿੰਤਾ ਵਿਅਕਤ ਕੀਤੀ। ਭਾਰਤ ਇਨ੍ਹਾਂ ਸਿੱਖ ਨੌਜਵਾਨਾਂ ਨੂੰ ਬਲੈਕ ਲਿਸਟ ''ਚ ਹੋਣ ਕਾਰਨ ਇਨ੍ਹਾਂ ਨੌਜਵਾਨਾਂ ਦੇ ਭਾਰਤ ਆਉਣ ''ਤੇ ਰੋਕ ਲਾਈ ਹੋਈ ਹੈ। ਸਵਰਾਜ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗ੍ਰਹਿ ਮੰਤਰਾਲੇ ਸਾਹਮਣੇ ਚੁੱਕੇਗੀ ਜਿਹੜਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਲਿਸਟ ਦੀ ਲਗਾਤਾਰ ਦੇਖ-ਰੇਖ ਕਰਦਾ ਹੈ।

ਭਾਰਤ ਤੋਂ ਬਾਹਰ ਵੱਖ-ਵੱਖ ਦੇਸ਼ਾਂ ''ਚ ਰਹਿੰਦੇ ਪੰਜਾਬੀਆਂ ਅਤੇ ਸਿੱਖਾਂ ''ਤੇ ਹੋ ਰਹੇ ਨੱਸਲੀ ਹਮਲਿਆਂ ਦੇ ਮੁੱਦੇ ਬਾਰੇ ''ਚ ਵੀ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਇਸ ਤਰ੍ਹਾਂ ਦੇ ਹਮਲਿਆਂ ਤੋਂ ਪੰਜਾਬੀਆਂ ਅਤੇ ਸਿੱਖਾਂ ਨੂੰ ਬਚਾਉਣ ਲਈ ਕੇਂਦਰੀ ਮੰਤਰੀ ਨੂੰ ਅੰਤਰ-ਰਾਸ਼ਟਰੀ ਪੱਧਰ ''ਤੇ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ। ਸਵਰਾਜ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲੇ ਲਗਾਤਾਰ ਇਸ ਮੁੱਦੇ ਨਾਲ ਜੁੜਿਆ ਹੋਇਆ ਹੈ ਅਤੇ ਉਹ ਨਿੱਜੀ ਰੂਪ ਨਾਲ ਵਿਦੇਸ਼ਾਂ ''ਚ ਰਹਿੰਦੇ ਪੰਜਾਬੀਆਂ ਅਤੇ ਸਿੱਖਾਂ ਨੂੰ ਉਨ੍ਹਾਂ ਸਰਕਾਰਾਂ ਵੱਲੋਂ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਨੂੰ ਯਕੀਨਨ ਬਣਾਉਣ ਦਾ ਮਾਮਲਾ ਵੀ ਚੁੱਕਿਆ ਜਾ ਰਿਹਾ ਹੈ ਜਿਥੇ ਉਹ ਰਹਿੰਦੇ ਹਨ।

ਮੁੱਖ ਮੰਤਰੀ ਨੇ ਸੁਰੱਖਿਆ, ਖੇਤੀ ਅਤੇ ਵਪਾਰ ਦੇ ਖੇਤਰ ''ਚ ਸਹਿਯੋਗ ਦੇਣ ਦੀ ਗੱਲ ਨੂੰ ਚੁੱਕਣ ਲਈ ਪੰਜਾਬ ਇਜ਼ਰਾਈਲ ਵਿਚਾਲੇ ਵਰਕਿੰਗ ਗਰੁੱਪ ਸਥਾਪਤ ਕਰਨ ਦਾ ਵੀ ਮੁੱਦਾ ਚੁੱਕਿਆ। ਉਹ ਗਰੁੱਪ ਬਣਾਉਣ ਦਾ ਪ੍ਰਸਤਾਵ ਇਜ਼ਰਾਈਲ ਦੇ ਰਾਜਦੂਤ ਡੈਨੀਅਲ ਕੈਰਮਨ ਨੇ ਨੇ ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਮੀਟਿੰਗ ਦੇ ਦੌਰਾਨ ਪੇਸ਼ ਕੀਤਾ। ਮੁੱਖ ਮੰਤਰੀ ਨੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨਾਲ ਮੀਟਿੰਗ ਦੇ ਦੌਰਾਨ ਇਸ ਤਰ੍ਹਾਂ ਦੇ ਗਰੁੱਪ ਦੀ ਮਹੱਤਤਾ ''ਤੇ ਜ਼ੋਰ ਦਿੰਦੇ ਹੋਏ ਇਸ ਨੂੰ ਰਾਸ਼ਟਰੀ ਹਿੱਤ ਦੱਸਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!