ਸੁਲਖਾਨ ਸਿੰਘ ਬਣੇ ਯੂ.ਪੀ. ਦੇ ਨਵੇਂ ਡੀ.ਜੀ.ਪੀ.

Friday, April 21, 2017 8:41 PM
ਸੁਲਖਾਨ ਸਿੰਘ ਬਣੇ ਯੂ.ਪੀ. ਦੇ ਨਵੇਂ ਡੀ.ਜੀ.ਪੀ.

ਲਖਨਊ— ਯੂ.ਪੀ. ''ਚ ਜਾਵੀਦ ਅਹਿਮਦ ਦੀ ਜਗ੍ਹਾ ਹੁਣ ਡੀ.ਜੀ.ਪੀ. ਦਾ ਅਹੁਦਾ ਸੁਲਖਾਨ ਸਿੰਘ ਸੰਭਾਲਣਗੇ। 1980 ਕੈਡਰ ਦੇ ਯੂ.ਪੀ. ਦੇ ਸਭ ਤੋਂ ਸੀਨੀਅਰ ਆਈ.ਪੀ.ਐੱਸ. ਅਫਸਰ ਸੁਲਖਾਨ ਤੇਜ਼ ਤੇ ਚੁਸਤ ਅਫਸਰਾਂ ''ਚ ਗਿਣੇ ਜਾਂਦੇ ਹਨ। ਹਾਲਾਂਕਿ, ਦੱਸ ਦਈਏ ਕਿ ਸਤੰਬਰ ''ਚ ਹੀ ਸੁਲਖਾਨ ਦੀ ਰਿਟਾਇਰਮੈਂਟ ਹੈ।

ਕੌਣ ਹੈ ਸੁਲਖਾਨ ਸਿੰਘ?
ਸੁਲਖਾਨ ਸਿੰਘ ਹਾਲੇ ਤਕ ਡੀ.ਜੀ. ਟ੍ਰੇਨਿੰਗ ਦੇ ਅਹੁਦੇ ''ਤੇ ਤੈਨਾਤ ਸੀ। ਬਾਂਦਾ ਦੇ ਰਹਿਣ ਵਾਲੇ ਸੁਲਖਾਨ ਨੇ ਸਿਵਲ ਇੰਜੀਨਿਅਰਿੰਗ ਨਾਲ ਲਾਅ ਦੀ ਡਿਗਰੀ ਵੀ ਹਾਸਲ ਕੀਤੀ ਹੈ। ਦੇਸਿਆ ਜਾ ਰਿਹਾ ਹੈ ਕਿ ਸੀਨੀਅਰਤਾ ਦੇ ਆਧਾਰ ''ਤੇ ਉਨ੍ਹਾਂ ਨੂੰ ਡੀ.ਜੀ.ਪੀ. ਦਾ ਅਹੁਦਾ ਦਿੱਤਾ ਗਿਆ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!