ਬਿਜਨੈੱਸ ਟਾਇਕੌਨ ਨਾਗੋ ਦੇ ਬੇਟੇ ਨੇ ਜੇਲ 'ਚ ਕੀਤੀ ਖੁਦਕੁਸ਼ੀ

10/15/2017 10:28:59 AM

ਜੰਮੂ— ਚੋਧਰੀ ਨਾਗਰ ਸਿੰਘ ਉਰਫ ਨਾਗੋ ਦੇ ਬੇਟੇ ਨੇ ਜੇਲ 'ਚ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਜਤਿੰਦਰ ਸਿੰਘ ਨੇ ਉਧਮਪੁਰ ਜੇਲ 'ਚ ਖੁਦਕੁਸ਼ੀ ਕੀਤੀ ਹੈ। ਉਸ ਨੂੰ ਤੁਰੰਤ ਹਸਪਤਾਲ 'ਚ ਭੇਜਿਆ ਗਿਆ ਹੈ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਹੈ। ਜਤਿੰਦਰ ਸਿੰਘ ਸਾਲ 2009 'ਚ ਅਮਨਦੀਪ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਜੇਲ 'ਚ ਬੰਦ ਹੈ। ਜੰਮੂ 'ਚ ਬਿਜਨੈੱਸ ਟਾਇਕੌਨ ਨਾਗਰ ਸਿੰਘ ਦਾ ਇਕ ਨਾਮ ਹੈ। ਜਤਿੰਦਰ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ, ਜੋ ਐੈੱਮ. ਐੈੱਲ. ਸੀ. ਦਪਿੰਦਰ ਕੌਰ ਦੇ ਬੇਟੇ ਅਮਨਦੀਪ ਦੀ ਹੱਤਿਆ ਦੇ ਮਾਮਲੇ 'ਚ ਜੇਲ ਬੰਦ ਸੀ।
ਐੈੱਸ. ਐੈੱਸ. ਪੀ. ਮੁਹੰਮਦ ਰਾਇਸ ਭੱਟ ਅਨੁਸਾਰ ਜਤਿੰਦਰ ਸਿੰਘ ਧਾਰਾ 302 ਦੇ ਤਹਿਤ ਜੇਲ 'ਚ ਬੰਦ ਸੀ ਅਤੇ ਉਸ ਨੂੰ ਸ਼ਨੀਵਾਰ ਨੂੰ ਹਸਪਤਾਲ 'ਚ ਮਰਿਆ ਲਿਆਂਦਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ 'ਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਬਾਕੀ ਰਿਪੋਰਟ ਆਉਣ ਦੀ ਉਡੀਕ ਹੈ।


Related News