ਸੈਟੇਲਾਈਟ ਤੋਂ ਦਿੱਸਿਆ ਅਜਿਹਾ ਰਹੱਸ, ਵਿਗਿਆਨੀ ਵੀ ਹੈਰਾਨ!

06/26/2017 1:32:59 PM

ਨਵੀਂ ਦਿੱਲੀ/ਮੱਧ ਪ੍ਰਦੇਸ਼— ਧਰਤੀ ਦੀ ਬਣਤਰ ਅਤੇ ਇਸ 'ਤੇ ਵਸੇ ਕਈ ਸਥਾਨ ਕਿਸੇ ਅਜੂਬੇ ਨਾਲੋਂ ਘੱਟ ਨਹੀਂ। ਅੱਜ-ਕੱਲ ਮੱਧ ਪ੍ਰਦੇਸ਼ ਦਾ ਅਜਿਹਾ ਹੀ ਸਥਾਨ ਵਿਗਿਆਨੀਆਂ ਲਈ ਰਹੱਸ ਬਣਿਆ ਹੋਇਆ ਹੈ। ਸੈਟੇਲਾਈਟ ਤੋਂ ਦਿੱਸੇ ਇਸ ਸਥਾਨ ਨੂੰ ਦੇਖ ਵਿਗਿਆਨੀ ਵੀ ਹੈਰਾਨ ਹਨ। ਦਰਅਸਲ ਭੋਜਪੁਰ ਅਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਲੁਕੇ ਹੋਏ ਪ੍ਰਾਚੀਨ ਰਹੱਸ ਹੁਣ ਸਾਹਮਣੇ ਆ ਰਹੇ ਹਨ। ਵਿਗਿਆਨੀਆਂ ਅਨੁਸਾਰ ਤਾਂ ਇੱਥੇ ਹਜ਼ਾਰਾਂ ਸਾਲ ਪੁਰਾਣੀ ਇਕ ਓਮਵੈਲੀ ਹੈ, ਜਿਸ ਨੂੰ ਦੇਖ ਕੇ ਦੁਨੀਆ 'ਚ ਸਨਸਨੀ ਫੈਲ ਗਈ ਹੈ। PunjabKesariਮੱਧ ਪ੍ਰਦੇਸ਼ ਦਾ ਇਕ ਇਤਿਹਾਸਕ ਮੰਦਰ ਹੈ ਭੋਜਪੁਰ, ਜੋ ਦੁਨੀਆ ਭਰ 'ਚ ਵਿਗਿਆਨੀ ਮਹੱਤਵ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਹਰਿਆਲੀ ਦੇ ਵਧਣ ਅਤੇ ਤਾਲਾਬ ਭਰਨ ਤੋਂ ਬਾਅਦ ਇਹ ਸਥਾਨ ਓਮ ਦੇ ਆਕਾਰ 'ਚ ਤਬਦੀਲ ਹੋ ਜਾਂਦਾ ਹੈ, ਜਿਸ ਨੂੰ ਓਮਵੈਲੀ ਦੇ ਨਾਂ ਨਾਲ ਜਣਿਆ ਜਾਂਦਾ ਹੈ। ਓਮਵੈਲੀ ਦੀਆਂ ਤਸਵੀਰਾਂ ਸੈਟੇਲਾਈਟ ਤੋਂ ਪੂਰੀ ਤਰ੍ਹਾਂ ਸਾਫ਼ ਨਜ਼ਰ ਆਉਂਦੀਆਂ ਹਨ। ਪ੍ਰਾਚੀਨ ਭੋਜਪੁਰ ਮੰਦਰ ਇਸ ਓਮ ਦੇ ਮੱਧ 'ਚ ਸਥਿਤ ਹੈ ਅਤੇ ਇਸ ਦੇ ਸਿਰੇ 'ਤੇ ਭੋਪਾਲ ਸ਼ਹਿਰ ਵਸਿਆ ਹੈ। ਭੂਗੋਲ ਵਿਗਿਆਨੀਆਂ ਦਾ ਮੰਨਣਾ ਹੈ ਕਿ ਭੋਪਾਲ ਸ਼ਹਿਰ ਸਵਾਸਤਿਕ ਦੇ ਆਕਾਰ 'ਚ ਵਸਾਇਆ ਗਿਆ ਹੈ।


Related News