ਅੰਤਿਮ ਸੰਸਕਾਰ ਤੋਂ ਵਾਪਸ ਆ ਰਹੇ ਭਾਜਪਾ ਵਿਧਾਇਕ ਦੀ ਗੱਡੀ ''ਤੇ ਹੋਇਆ ਪਥਰਾਅ

08/16/2017 6:00:20 PM

ਸ਼੍ਰੀਨਗਰ— ਸਾਂਭਾ ਦੇ ਬਾਰਡਰ ਰੋਡ 'ਤੇ ਦਰਦਨਾਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਤੋਂ ਜਾ ਰਹੇ ਭਾਜਪਾ ਵਿਧਾਇਕ ਦਵਿੰਦਰ ਕੁਮਾਰ ਮਨਿਆਲ ਦੀ ਗੱਡੀ 'ਤੇ ਲੋਕਾਂ ਨੇ ਪੱਥਰ ਮਾਰੇ। ਇਸ ਘਟਨਾ 'ਚ ਭਾਜਪਾ ਵਿਧਾਇਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ।
ਜ਼ਿਕਰਯੋਗ ਹੈ ਕਿ ਸਾਂਭਾ ਦੇ ਬਾਰਡਰ ਰੋਡ 'ਤੇ ਬੁੱਧਵਾਰ ਸਵੇਰੇ ਦਰਦਨਾਕ ਹਾਦਸਾ ਹੋਇਆ ਹੈ, ਜਿਸ 'ਚ ਦੋ ਵਿਦਿਆਰਥੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 20 ਤੋਂ ਵੱਧ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੇਹੱਦ ਗੰਭੀਰ ਹਾਲਾਤ 'ਚ ਜ਼ਖਮੀਆਂ ਨੂੰ ਜੰਮੂ ਦੇ ਜੀ. ਐੈੱਮ. ਸੀ. 'ਚ ਰੈਫਰ ਕੀਤਾ ਗਿਆ ਹੈ।


Related News