ਅਰੂਣ ਜੇਟਲੀ ਦੇ ਬਿਆਨ ਤੋਂ ਘਬਰਾਇਆ ਚੀਨ, ਕਿਹਾ-ਭਾਰਤ ਕਰ ਰਿਹਾ ਯੁੱਧ ਦੀ ਤਿਆਰੀ

08/11/2017 5:56:21 PM

ਬੀਜਿੰਗ— ਰੱਖਿਆ ਮੰਤਰੀ ਅਰੂਣ ਜੇਟਲੀ ਦੇ ਬਿਆਨ ਮਗਰੋਂ ਚੀਨ ਨੂੰ ਭਾਰਤ ਨਾਲ ਯੁੱਧ ਦਾ ਡਰ ਸਤਾਉਣ ਲੱਗਿਆ ਹੈ। ਚੀਨ ਦੇ ਇਕ ਸਰਕਾਰੀ ਅਖਬਾਰ ਮੁਤਾਬਕ ਚੀਨੀ ਮਾਹਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਦਿੱਤੇ ਗਏ ਰੱਖਿਆ ਮੰਤਰੀ ਅਰੂਣ ਜੇਟਲੀ ਦੇ ਬਿਆਨ ਮਗਰੋਂ ਯੁੱਧ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਗੌਰਤਲਬ ਹੈ ਕਿ ਬੁੱਧਵਾਰ ਨੂੰ ਅਰੂਣ ਜੇਟਲੀ ਨੇ ਕਿਹਾ ਸੀ ਕਿ ਭਾਰਤ ਨੇ ਸਾਲ 1962  ਦੇ ਯੁੱਧ ਤੋਂ ਸਬਕ ਲੈ ਲਿਆ ਹੈ। ਹੁਣ ਅਸੀਂ ਕਿਸੇ ਵੀ ਤਰ੍ਹਾਂ ਦੇ ਯੁੱਧ ਲਈ ਤਿਆਰ ਹਾਂ। ਬੀਤੇ ਕਈ ਦਹਾਕਿਆਂ ਤੋਂ ਭਾਰਤ ਨੇ ਕਈ ਚੁਣੌਤਿਆਂ ਦਾ ਸਾਹਮਣਾ ਕੀਤਾ ਹੈ ਅਤੇ ਇਨ੍ਹਾਂ ਚੁਣੌਤਿਆਂ ਦਾ ਸਾਹਮਣਾ ਕਰ ਕੇ ਦੇਸ਼ ਹੋਰ ਮਜ਼ਬੂਤ ਹੋਇਆ ਹੈ। ਅਰੂਣ ਦੇ ਬਿਆਨ ਮਗਰੋਂ ਸ਼ੰਘਾਈ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼ ਵਿਚ ਏਸ਼ੀਆ-ਪੈਸੀਫਿਕ ਸਟੱਡੀ ਸੈਂਟਰ ਦੇ ਨਿਦੇਸ਼ਕ ਝਾਅੋ ਗੈਨਚੇਂਗ ਨੇ ਇਕ ਬਿਆਨ ਵਿਚ ਕਿਹਾ ਕਿ ਜੇਟਲੀ ਦਾ ਇਹ ਬਿਆਨ ਕਿਸੇ ਵੀ ਭਾਰਤੀ ਰਾਜਨੇਤਾ ਦੁਆਰਾ ਦਿੱਤਾ ਗਿਆ ਸਭ ਤੋਂ ਸਖਤ ਸੰਦੇਸ਼ ਹੈ।
ਉਨ੍ਹਾਂ ਮੁਤਾਬਕ ਜੇਟਲੀ ਦਾ ਇਹ ਬਿਆਨ ਚੀਨ ਲਈ ਸੰਦੇਸ਼ ਹੈ ਕਿ ਭਾਰਤੀ ਫੌਜ ਸੰਭਾਵਿਤ ਯੁੱਧ ਦੀ ਤਿਆਰੀ ਕਰ ਰਹੀ ਹੈ। ਇਸ ਮਗਰੋਂ ਸੀਮਾ 'ਤੇ ਯੁੱਧ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਝਾਅੋ ਨੇ ਕਿਹਾ ਕਿ ਚੀਨ ਨੂੰ ਭਾਰਤ 'ਤੇ ਲਗਾਤਾਰ ਦਬਾਅ ਬਣਾਉਣਾ ਚਾਹੀਦਾ ਹੈ ਅਤੇ ਫੌਜੀ ਆਪਰੇਸ਼ਨ ਦੀ ਤਿਆਰੀ ਕਰਨੀ ਚਾਹੀਦੀ ਹੋ।


Related News