ਮਾਲੇਗਾਓਂ ਧਮਾਕਾ- ਜ਼ਮਾਨਤ ਲਈ ਸੁਪਰੀਮ ਕੋਰਟ ਪੁੱਜੇ ਸ਼੍ਰੀਕਾਂਤ ਪੁਰੋਹਿਤ

04/28/2017 5:04:04 PM

ਨਵੀਂ ਦਿੱਲੀ— ਮਾਲੇਗਾਓਂ ਧਮਾਕੇ ਦੇ ਦੋਸ਼ੀ ਸ਼੍ਰੀਕਾਂਤ ਪੁਰੋਹਿਤ ਨੇ ਬਾਂਬੇ ਹਾਈ ਕੋਰਟ ''ਚ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਸਰਵਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ। ਚੀਫ ਜਸਟਿਸ ਜੇ.ਐੱਸ. ਖੇਹਰ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਸਾਬਕਾ ਲੈਫਟੀਨੈਂਟ ਕਰਨਲ ਵੱਲੋਂ ਤੁਰੰਤ ਸੁਣਵਾਈ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਤੈਅ ਪ੍ਰਕਿਰਿਆ ਦੇ ਅਧੀਨ ਹੀ ਸੁਣਵਾਈ ਕੀਤੀ ਜਾਵੇਗੀ। ਬਾਂਬੇ ਹਾਈ ਕੋਰਟ ਨੇ ਸਤੰਬਰ 2008 ''ਚ ਹੋਏ ਮਾਲੇਗਾਓਂ ਧਮਾਕੇ ਦੀ ਸਾਜਿਸ਼ ਰਚਣ ਦੀ ਦੋਸ਼ੀ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ 25 ਅਪ੍ਰੈਲ ਨੂੰ ਜ਼ਮਾਨਤ ਦਿੱਤੀ ਸੀ ਪਰ ਸਹਿ ਦੋਸ਼ੀ ਪੁਰੋਹਿਤ ਦੀ ਜ਼ਮਾਨਤ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਨ੍ਹਾਂ ਦੇ ਖਿਲਾਫ ਲੱਗੇ ਦੋਸ਼ ਗੰਭੀਰ ਹਨ।
ਨਾਸਿਕ ਜ਼ਿਲੇ ਦੇ ਮਾਲੇਗਾਓਂ ਸ਼ਹਿਰ ''ਚ 29 ਸਤੰਬਰ 2008 ਨੂੰ ਇਕ ਮੋਟਰਸਾਈਕਲ ''ਚ ਲੱਗੇ ਬੰਬ ''ਚ ਧਮਾਕਾ ਹੋ ਗਿਆ ਸੀ। ਇਸ ਧਮਾਕੇ ''ਚ 6 ਲੋਕ ਮਾਰੇ ਗਏ ਸਨ ਅਤੇ ਲਗਭਗ 100 ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ ''ਚ ਸਾਧਵੀ ਪ੍ਰਗਿਆ ਅਤੇ 44 ਸਾਲਾ ਪੁਰੋਹਿਤ ਨੂੰ ਸਾਲ 2008 ''ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਕੈਂਸਰ ਨਾਲ ਪੀੜਤ ਸਾਧਵੀ ਪ੍ਰਗਿਆਨ (44) ਮੱਧ ਪ੍ਰਦੇਸ਼ ਦੇ ਹਸਪਤਾਲ ''ਚ ਇਲਾਜ ਕਰਵਾ ਰਹੀ ਹੈ ਅਤੇ ਪੁਰੋਹਿਤ ਮਹਾਰਾਸ਼ਟਰ ਦੀ ਤਲੋਜਾ ਜੇਲ ''ਚ ਬੰਦ ਹੈ।


Disha

News Editor

Related News