EVM ''ਤੇ ਬੁਲਾਇਆ ਵਿਸ਼ੇਸ਼ ਸੈਸ਼ਨ, ਜਨਤਾ ਦੇ ਜਲ ਸੰਕਟ ''ਤੇ ਵਿਸ਼ੇਸ਼ ਸੈਸ਼ਨ ਕਿਉਂ ਨਹੀਂ ਬੁਲਾਉਂਦੇ ਕੇਜਰੀਵਾਲ? ਸਿਰਸਾ

05/23/2017 2:15:58 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਟਿਕਟ ''ਤੇ ਦਿੱਲੀ ਦੇ ਰਾਜੌਰੀ ਗਾਰਡਨ ਸੀਟ ਤੋਂ ਵਿਧਾਇਕ ਬਣੇ ਮਨਜਿੰਦਰ ਸਿੰਘ ਸਿਰਸਾ ਹੁਣ ਤੱਕ ਸਿੱਖ ਸਿਆਸਤ ਦੇ ਇਕ ਚਿਹਰੇ ਦੇ ਰੂਪ ''ਚ ਪਛਾਣ ਜਾਂਦੇ ਸਨ ਪਰ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਵੱਖ ਪਛਾਣ ਬਣੀ ਹੈ। ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੀ ਹਨ, ਨਾਲ ਹੀ ਅਕਾਲੀ ਦਲ ਦੇ ਰਾਸ਼ਟਰੀ ਬੁਲਾਰੇ ਵੀ ਹਨ। ਬੇਬਾਕ ਅੰਦਾਜ ਅਤੇ ਗਰਮਜੋਸ਼ੀ ਨਾਲ ਆਪਣੀ ਗੱਲ ਰੱਖਣ ਵਾਲੇ ਸਿਰਸਾ ਦਿੱਲੀ ਦੇ ਸਭ ਤੋਂ ਅਮੀਰ ਨੇਤਾਵਾਂ ''ਚ ਸ਼ਾਮਲ ਹਨ। ''ਨਵੋਦਿਆ ਟਾਈਮਜ਼-ਪੰਜਾਬ ਕੇਸਰੀ'' ਦੇ ਦਫ਼ਤਰ ''ਚ ਉਨ੍ਹਾਂ ਨੇ ਦੇਸ਼, ਸੂਬੇ ਅਤੇ ਨਿਗਮ ਤੱਕ ਦੀ ਸਿਆਸਤ ''ਤੇ ਖੁੱਲ੍ਹੇ ਕੇ ਗੱਲਬਾਤ ਕੀਤੀ। ਪੇਸ਼ ਹੈ ਪ੍ਰਮੁੱਖ ਅੰਸ਼:
ਨਿਗਮ ਚੋਣਾਂ ''ਚ ਜਿਨ੍ਹਾਂ ਨੇਤਾਵਾਂ ਦਾ ਟਿਕਟ ਕੱਟਿਆ ਗਿਆ ਹੈ, ਉਨ੍ਹਾਂ ਦਾ ਭਵਿੱਖ ਕੀ ਹੋਵੇਗਾ? 
ਭਾਜਪਾ ਨੇ ਇਕ ਖਾਸ ਰਣਨੀਤੀ ਦੇ ਅਧੀਨ ਸਾਰੇ ਸੀਟਿੰਗ ਕੌਂਸਲਰਾਂ ਦਾ ਟਿਕਟ ਕੱਟਿਆ ਸੀ। ਉਸ ਦਾ ਮਤਲਬ ਇਹ ਨਹੀਂ ਕਿ ਸਾਰੇ ਭ੍ਰਿਸ਼ਟ ਸਨ। ਅਜਿਹਾ ਕਰ ਕੇ ਪਾਰਟੀ ਨੇ ਇਕ ਵੱਡਾ ਸੰਦੇਸ਼ ਦਿੱਤਾ ਸੀ ਕਿ ਜਨਤਾ ਲਈ ਸਮਰਪਣ ਭਾਵ ਨਾਲ ਕੰਮ ਕਰਨਾ ਹੋਵੇਗਾ। ਸਾਡਾ ਮਕਸਦ ਹੈ ਦਿੱਲੀ ਨਗਰ ਨਿਗਮਾਂ ਦੇ ਸਿਸਟਮ ਨੂੰ ਚੈਨਲਾਈਜ਼ ਕੀਤਾ ਜਾਵੇ। ਸਾਰੇ ਲੋਕਾਂ ਦੀ ਜ਼ਿੰਮੇਵਾਰੀ ਯਕੀਨੀ ਕਰਨ ਦੀ ਲੋੜ ਹੈ, ਉਦੋਂ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਨੇਤਾਵਾਂ ਦੀ ਅਕਸ ਕਾਫੀ ਚੰਗੀ ਹੈ। ਪਾਰਟੀ ਉਨ੍ਹਾਂ ਦੀ ਵਰਤੋਂ ਕਰੇਗੀ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ''ਚ ਟਿਕਟ ਦੇ ਸਕਦੀ ਹੈ। ਭਾਜਪਾ ਦੇ ਰਾਸ਼ਟਰੀ ਚੇਅਰਮੈਨ ਅਮਿਤ ਸ਼ਾਹ ਵੀ ਕਹਿ ਚੁਕੇ ਹਨ ਕਿ ਚੰਗੇ ਲੋਕਾਂ ਨੂੰ ਮੌਕਾ ਜ਼ਰੂਰ ਮਿਲਣਾ ਚਾਹੀਦਾ।
ਭਿਆਨਕ ਗਰਮੀ ਦੇ ਦਿਨ ਆ ਗਏ ਹਨ, ਬਿਜਲੀ ਕਟੌਤੀ ਖੂਬ ਹੋ ਰਹੀ ਹੈ। ਸਰਕਾਰ ਵੱਲੋਂ ਅਜੇ ਤੱਕ ਸਮਰ ਐਕਸ਼ਨ ਪਲਾਨ ਸਾਹਮਣੇ ਨਹੀਂ ਆਇਆ ਹੈ, ਸਰਕਾਰ ''ਤੇ ਦਬਾਅ ਬਣਾਉਣ ਲਈ ਕੀ ਕਰ ਰਹੀ ਹੈ?
ਗਰਮੀ ਪ੍ਰਚੰਡ ''ਤੇ ਹੈ ਅਤੇ ਸਰਕਾਰ ਖਾਮੋਸ਼ ਹੈ। ਸਰਕਾਰ ਕੋਲ ਕੋਈ ਐਕਸ਼ਨ ਪਲਾਨ ਹੀ ਨਹੀਂ ਹੈ। ਸਰਕਾਰ ਦੀ ਮੰਸ਼ਾ ਹੀ ਨਹੀਂ ਹੈ ਕਿ ਲੋਕਾਂ ਦੀ ਮਦਦ ਕੀਤੀ ਜਾਵੇ। ਮੈਂ ਸਰਕਾਰ ਦਾ ਐਲਾਨ ਪੱਤਰ ਪੜ੍ਹਿਆ ਹੈ, ਜਿਸ ''ਚ ਦਿੱਲੀ ''ਚ ਬਿਜਲੀ, ਪਾਣੀ ਅਤੇ ਸੀਵਰੇਜ਼ ਦੀ ਠੋਸ ਯੋਜਨਾ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਕੋਈ ਕੰਮ ਨਹੀਂ ਹੋਇਆ।
ਬਿਜਲੀ ਅੱਧੀ ਅਤੇ ਪਾਣੀ ਮੁਫ਼ਤ ਦੇ ਵਾਅਦੇ ''ਤੇ ਕਿੰਨੀ ਖਰੀ ਉਤਰੀ ਦਿੱਲੀ ਸਰਕਾਰ?
ਦੇਸ਼ ਦੀ ਪਹਿਲੀ ਸਰਕਾਰ ਹੈ, ਜਿਸ ਨੇ ਆਪਣੇ ਐਲਾਨ ਪੱਤਰ ਦੇ ਕਿਸੇ ਵੀ ਵਾਅਦੇ ''ਤੇ ਕੰਮ ਨਹੀਂ ਕੀਤਾ ਹੈ। ਨਾ ਬਿਜਲੀ ਹੈ ਅਤੇ ਨਾ ਹੀ ਪਾਣੀ। ਬਿਜਲੀ ਆਉਂਦੀ ਨਹੀਂ ਹੈ ਅਤ ੇਲੋਕਾਂ ਦੇ ਘਰਾਂ ''ਚ ਪਾਣੀ ਦੇ ਬਿੱਲ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਹਾ ਸੀ ਕਿ ਦਿੱਲੀ ਕੰਪਨੀਆਂ ''ਤੇ ਨਕੇਲ ਕੱਸ ਕੇ ਦਰਾਂ ਅੱਧੀਆਂ ਕੀਤੀਆਂ ਜਾਣਗੀਆਂ ਪਰ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ। ਉਲਟਾ ਸਰਕਾਰ ਕੋਲ ਜੋ ਪੈਸਾ ਹੈ, ਉਸ ਨੂੰ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ। ਬਿਜਲੀ ਹੀ ਨਹੀਂ ਸਿੱਖਿਆ-ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ''ਤੇ ਧਿਆਨ ਦੇਣਾ ਚਾਹੀਦਾ ਸੀ ਪਰ ਕੇਜਰੀ ਸਰਕਾਰ ਦੇ ਏਜੰਡੇ ''ਚ ਅਜਿਹਾ ਕੁਝ ਨਹੀਂ ਹੈ।
ਦਿੱਲੀ ਦੇ ਮੰਤਰੀ ਨੇ ਤੁਹਾਡੇ ਉੱਪਰ ਹੀ ਮਾਣਹਾਨੀ ਦਾ ਕੇਸ ਕੀਤਾ ਹੈ, ਕੀ ਕਹੋਗੇ?
ਜਿਸ ਆਦਮੀ ਦਾ ਮਾਣ ਹੀ ਨਾ ਹੋਵੇ, ਉਸ ਦੀ ਹਾਨੀ ਕੀ? ਜੇਕਰ ਮਾਣ ਹੁੰਦਾ ਤਾਂ ਜਿਸ ਦਿਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ, ਜਿਸ ਨੂੰ ਉਨ੍ਹਾਂ ਨੇ ਆਪਣੇ ਪ੍ਰਭਾਵ ਤੋਂ ਮੋਹੱਲਾ ਕਲੀਨਿਕ ''ਚ ਸਲਾਹਕਾਰ ਬਣਾਇਆ ਸੀ, ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਹਟਾਏ ਜਾਣ ''ਤੇ ਉਨ੍ਹਾਂ ਨੂੰ ਇਹ ਗੱਲ ਲੱਗਦੀ ਨਹੀਂ। ਜਦੋਂ ਅਰਵਿੰਦ ਕੇਜਰੀਵਾਲ ''ਤੇ ਸਿਆਹੀ, ਅੰਡਾ ਸੁੱਟਣ ਦੇ ਨਾਲ ਥੱਪੜ ਮਾਰ ਦਿੱਤਾ ਜਾਂਦਾ ਹੈ, ਉਦੋਂ ਮਾਣਹਾਨੀ ਨਹੀਂ ਹੁੰਦੇ। ਕਿਹਾ ਇਹ ਜਾ ਰਿਹਾ ਹੈ ਕਿ ਸਤੇਂਦਰ ਜੈਨ ਨੇ 2 ਕਰੋੜ ਰੁਪਏ ਕੇਜਰੀਵਾਲ ਨੂੰ ਰਿਸ਼ਵਤ ਦਿੱਤੀ। ਇਸ ''ਤੇ ਜੈਨ ਤਾਂ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਣਹਾਨੀ ਹੋਈ ਹੈ ਪਰ ਕੇਜਰੀਵਾਲ ਨਹੀਂ ਕਹਿੰਦੇ ਕਿ ਉਨ੍ਹਾਂ ਦੀ ਮਾਣਹਾਨੀ ਹੋਈ। ਮੈਂ ਤਾਂ ਅੱਜ ਵੀ ਕਹਿੰਦਾ ਹਾਂ ਕਿ ਪੈਸੇ ਲਏ ਜਾਣ ਦੀ ਗੱਲ ਕਹੀ ਹੈ। ਮੈਂ ਅਦਾਲਤ ਤੋਂ ਵੀ ਅਪੀਲ ਕਰਾਂਗਾ ਕਿ ਉਹ ਈ.ਡੀ. ਅਤੇ ਆਮਦਨ ਟੈਕਸ ਤੋਂ ਜਾਂਚ ਕਰਵਾਉਣ ਤਾਂ ਕਿ ਉਨ੍ਹਾਂ ਦੀ ਗੱਲ ਦਾ ਸੱਚ ਸਾਹਮਣੇ ਆ ਸਕੇ।
ਦਿੱਲੀ ''ਚ ਜੋ ਜਲ ਸੰਕਟ ਹੈ, ਉਸ ਲਈ ਦਿੱਲੀ ਸਰਕਾਰ ਹਰਿਆਣਾ ਸਰਕਾਰ ''ਤੇ ਪਾਣੀ ਨਾ ਦੇਣ ਦਾ ਦੋਸ਼ ਲਾਉਂਦੀ ਹੈ, ਤੁਹਾਡਾ ਕੀ ਕਹਿਣਾ ਹੈ?
ਆਮ ਆਦਮੀ ਪਾਰਟੀ ਨੇ ਮੈਨੀਫੈਸਟੋ ''ਚ ਜਲ ਸੰਕਟ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਸੀ ਪਰ ਕੀ ਕੁਝ ਨਹੀਂ। ਕਿੱਲਤ ਤਾਂ ਹਰ ਸਾਲ ਗਰਮੀ ''ਚ ਹੁੰਦੀ ਹੈ ਤਾਂ ਕੀ ਪਾਣੀ ਦੀ ਉਪਲੱਬਧਤਾ ਨੂੰ ਲੈ ਕੇ ਮੁੱਖ ਮੰਤਰੀ ਨੇ ਕਦੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ। ਕੇਜਰੀਵਾਲ ਨੂੰ ਜੇਕਰ ਅਜਿਹਾ ਲੱਗ ਰਿਹਾ ਹੈ ਕਿ ਹਰਿਆਣਾ ਪਾਣੀ ਨਹੀਂ ਦੇ ਰਿਹਾ ਹੈ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਦਾ ਵੱਖ ਸੈਸ਼ਨ ਬੁਲਾਉਣਾ ਚਾਹੀਦਾ ਅਤੇ ਪਾਣੀ ਦੀ ਸਮੱਸਿਆ ਚੁੱਕਣੀ ਚਾਹੀਦੀ ਹੈ। ਕੇਜਰੀਵਾਲ ਜਦੋਂ ਈ.ਵੀ.ਐੱਮ. ਦੇ ਮੁੱਦੇ ''ਤੇ ਇਕ ਦਿਨ ਲਈ ਵਿਧਾਨ ਸਭਾ ਦਾ ਖਾਸ ਸੈਸ਼ਨ ਬੁਲਾ ਸਕਦੇ ਹਨ ਤਾਂ ਦਿੱਲੀ ਦੀ ਜਨਤਾ ਦੀ ਮੁੱਖ ਸਮੱਸਿਆ ਜਲ ਸੰਕਟ ''ਤੇ ਵੀ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ। ਕੇਜਰੀਵਾਲ ਨੂੰ ਹੁੰਦੀ ਤਾਂ ਦਿੱਲੀ ਦੇ 7 ਸੰਸਦ ਮੈਂਬਰਾਂ ਨੂੰ ਬੁਲਾ ਕੇ ਚਰਚਾ ਕਰਦੇ।
ਤੁਸੀਂ ਦੂਜੀ ਵਾਰ ਵਿਧਾਇਕ ਬਣੇ ਹੋ, ਕੀ ਏਜੰਡਾ ਹੈ?
ਰਾਜੌਰੀ ਗਾਰਡਨ ਵਿਧਾਨ ਸਭਾ ''ਚ ਕਈ ਮਹੱਤਵਪੂਰਨ ਸਮੱਸਿਆਵਾਂ ਹਨ। ਇਸ ''ਚ ਪਾਣੀ, ਸੀਵਰੇਜ਼, ਸੜਕ ਅਤੇ ਪਾਰਕਿੰਗ ਹੈ। ਵੱਡਾ ਚੈਲੇਂਜ ਅਣਅਧਿਕਾਰਤ ਕਾਲੋਨੀ ਦਾ ਖੇਤਰ ਹੈ, ਪਾਣੀ ਨਹੀਂ ਹੈ, ਸੜਕਾਂ ਖਰਾਬ ਹਨ, ਪਾਰਕਿੰਗ ਹੈ ਹੀ ਨਹੀਂ। ਸੁਭਾਸ਼ ਨਗਰ ਡਰੇਨ ਦਾ ਕੰਮ ਬੰਦ ਹੈ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕੰਮ ਕਰਾਂਗਾ। ਜਲ ਬੋਰਡ ਦੇ ਸੀ.ਈ.ਓ. ਤੋਂ ਮੰਗ ਕੀਤੀ ਗਈ ਹੈ ਕਿ ਪਾਣੀ ਦੀਆਂ ਨਵੀਆਂ ਪਾਈਪ ਲਾਈਨਾਂ ਵਿਛਾਈਆਂ ਜਾਣ। ਨਾਲ ਹੀ ਨਵੀਂ ਸੀਵਰ ਲਾਈਨ ਵੀ ਵਿਛਾਈ ਜਾਵੇ। ਮੇਰੀ ਤਿਆਰੀ ਹੈ ਕਿ 15 ਦਿਨਾਂ ਲਈ ਇਲਾਕੇ ''ਚ ਕੈਂਪ ਲਾਏ ਜਾਣ, ਜਿਸ ''ਚ ਚੀਫ ਇੰਜੀਨੀਅਰ ਤੱਕ ਦੇ ਅਧਿਕਾਰੀ ਆਉਣ ਅਤੇ ਖੇਤਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਮਝਣ। ਇਸ ਤੋਂ ਬਾਅਦ ਵੱਡੀ ਯੋਜਨਾ ਬਣਾਈ ਜਾਵੇ।
ਲੁੱਕ ਕੇ ਕੰਮ ਕਰ ਰਹੇ ਹਨ ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੁੱਕ ਕੇ ਕੰਮ ਕਰ ਰਹੇ ਹਨ। ਇਕ ਸਾਲ ''ਚ ਉਹ ਸਿਰਫ 3 ਵਾਰ ਆਪਣੇ ਦਫ਼ਤਰ ਗਏ ਹਨ। ਇਹੀ ਨਹੀਂ ਉਹ ਚੁਣੇ ਹੋਏ ਨੁਮਾਇੰਦਿਆਂ ਤੱਕ ਨੂੰ ਨਹੀਂ ਮਿਲ ਰਹੇ। ਮੈਂ ਤਾਂ ਉਨ੍ਹਾਂ ਦੀ ਕਾਰ ਦੇ ਪਿੱਛੇ ਤੱਕ ਦੌੜਿਆ ਪਰ ਉਹ ਮਿਲੇ ਨਹੀਂ। ਅਰੇ ਜਦੋਂ ਦਿੱਲੀ ਦਾ ਮੁੱਖ ਮੰਤਰੀ ਚੁਣੇ ਗਏ ਨੁਮਾਇੰਦਿਆਂ ਨੂੰ ਨਹੀਂ ਮਿਲ ਰਿਹਾ ਹੈ ਤਾਂ ਪਬਲਿਕ ਨਾਲ ਕਿਵੇਂ ਮਿਲਦਾ ਹੋਵੇਗਾ। ਕੀ ਲੋਕਤੰਤਰਿਕ ਪ੍ਰਕਿਰਿਆ ''ਚ ਇਹ ਸੰਭਵ ਹੋਵੇਗਾ ਕਿ ਕੋਈ ਵਿਧਾਇਕ ਆਪਣੇ ਮੁੱਖ ਮੰਤਰੀ ਨੂੰ ਮਿਲਣ ਜਾਵੇ ਅਤੇ ਮੁੱਖ ਮੰਤਰੀ ਪਿਛਲੇ ਦਰਵਾਜ਼ੇ ਤੋਂ ਬਚ ਕੇ ਨਿਕਲ ਜਾਣ ਪਰ ਅਸੀਂ ਉਨ੍ਹਾਂ ਨੂੰ (ਕੇਜਰੀਵਾਲ) ਜਵਾਬ ਦੇਣ ''ਤੇ ਮਜ਼ਬੂਰ ਕਰ ਦੇਣਗੇ। ਕੇਜਰੀਵਾਲ ਨੂੰ ਜਵਾਬ ਦੇਣਆ ਹੀ ਹੋਵੇਗਾ। ਹੁਣ ਚਾਹੇ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਜਾਣਾ ਪਵੇ, ਚਾਹੇ ਪਬਲਿਕ ਪ੍ਰੋਗਰਾਮ ''ਚ ਰੁਕਾਵਟ ਪਾਉਣੀ ਪਵੇ, ਜਵਾਬ ਲੈ ਕੇ ਰਹਾਂਗਾ। ਨਾਲ ਹੀ ਉਨ੍ਹਾਂ ਨੂੰ ਕੰਮ ਕਰਨ ਲਈ ਕੁਰਸੀ ''ਤੇ ਬੈਠਣਾ ਹੀ ਹੋਵੇਗਾ। ਜੇਕਰ ਕੰਮ ਨਹੀਂ ਕਰ ਸਕਦੇ ਤਾਂ ਕੁਰਸੀ ਛੱਡ ਦੇਣ। 
ਮੀਡੀਆ ਤੋਂ ਵੀ ਦੌੜ ਰਹੇ ਹਨ ਮੁੱਖ ਮੰਤਰੀ
ਇਕ ਸਮਾਂ ਸੀ, ਜਦੋਂ ਕੇਜਰੀਵਾਲ ਮੀਡੀਆ ਦੇ ਸਾਹਮਣੇ ਤਰ੍ਹਾਂ-ਤਰ੍ਹਾਂ ਦੇ ਖੁਲਾਸੇ ਕਰ ਕੇ ਛਾਏ ਰਹਿੰਦੇ ਸਨ। ਅੱਜ ਉਸੇ ਮੀਡੀਆ ਤੋਂ ਉਹ ਖੁਦ ਕਿਉਂ ਦੌੜ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਉੱਪਰ ਦੋਸ਼ ਲੱਗ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਸਾਹਮਣੇ ਆਉਣ ਅਤੇ ਜਵਾਬ ਦੇਣ। ਇਹੀ ਨਹੀਂ ਕੇਜਰੀਵਾਲ ਨੇ ਸਰਕਾਰ ਬਣਾਉਣ ਦੇ ਨਾਲ ਹੀ ਕਿਹਾ ਸੀ ਕਿ ਉਹ ਦਿੱਲੀ ''ਚ ਵੀ.ਵੀ.ਆਈ.ਪੀ. ਕਲਚਰ ਅਤੇ ਲਾਲਬੱਤੀ ਕਲਚਰ ਖਤਮ ਕਰ ਦੇਣਗੇ ਪਰ ਅਫਸੋਸ ਹੈ ਕਿ ਕੇਜਰੀਵਾਲ ਲਾਲ ਬੱਤੀ ਵਾਲੀ ਸਕਿਊਰਿਟੀ ਗੱਡੀ ਨਾਲ ਚੱਲਣਾ ਪਸੰਦ ਕਰਦੇ ਹਨ। ਕਈ ਇਨੋਵਾ ਉਨ੍ਹਾਂ ਨਾਲ ਚੱਲਦੀਆਂ ਹਨ, ਜਦੋਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਲਾਲਬੱਤੀ ਨੂੰ ਤਿਆਗ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਸੀ ਕਿ ਉਹ ਛੋਟੇ ਜਿਹੇ ਘਰ ''ਚ ਰਹਿਣਗੇ ਪਰ ਅਫਸੋਸ ਕਿ ਡੇਢ ਏਕੜ ਦੀ ਕੋਠੀ ''ਚ ਰਹਿ ਰਹੇ ਹਨ।
ਕੇਜਰੀਵਾਲ ਦੀ ਇਕ ਗੱਲ ਤਾਂ ਸੱਚੀ ਹੈ, ਜਿਸ ਲਈ ਉਨ੍ਹਾਂ ਦੀ ਕਦਰ ਕਰਦਾ ਹਾਂ
ਅਰਵਿੰਦ ਕੇਜਰੀਵਾਲ ਨੇ ਪੂਰੇ ਸਿਆਸੀ ਕਰੀਅਰ ਦੌਰਾਨ ਇਕ ਸੱਚੀ ਗੱਲ ਕਹੀ ਸੀ, ਜਿਸ ਲਈ ਮੈਂ ਉਨ੍ਹਾਂ ਦੀ ਕਦਰ ਕਰਦਾ ਹਾਂ। ਉਨ੍ਹਾਂ ਨੇ ਅੰਨਾ ਅੰਦੋਲਨ ਦੌਰਾਨ ਕਿਹਾ ਸੀ, ਮੈਨੂੰ ਚਿੰਤਾ ਹੈ ਕਿ ਜਦੋਂ ਇਸ ਅੰਦੋਲਨ ਤੋਂ ਲੋਕ ਨਿਕਲਣਗੇ ਅਤੇ ਸੱਤਾ ਦੀਆਂ ਕੁਰਸੀਆਂ ''ਤੇ ਜਾ ਕੇ ਬੈਠਣਗੇ ਤਾਂ ਕਿਤੇ ਉਹ ਵੀ ਭ੍ਰਿਸ਼ਟ ਨਾ ਹੋ ਜਾਣ, ਇਸ ਦਾ ਕੋਈ ਹੱਲ ਕੱਢਣਾ ਹੋਵੇਗਾ। ਕੇਜਰੀਵਾਲ ਤਾਂ ਹੱਲ ਨਹੀਂ ਕੱਢ ਸਕੇ, ਹੁਣ ਇਹ ਹੱਲ ਅਸੀਂ ਕੱਢਾਂਗੇ। 
550 ਸਕੂਲ ਖੋਲ੍ਹਣੇ ਸਨ, ਦਿੱਲੀ ਸਰਕਾਰ ਨੇ ਖੋਲ੍ਹੇ ਸਿਰਫ 3
ਕੇਜਰੀਵਾਲ ਨੇ ਦਿੱਲੀ ''ਚ 550  ਸਕੂਲ ਬਣਾਉਣ ਦੀ ਗੱਲ ਕਹੀ ਸੀ ਪਰ ਢਾਈ ਸਾਲ ਹੋ ਗਏ ਅਤੇ ਸਿਰਫ 3 ਸਕੂਲ ''ਤੇ ਕੰਮ ਹੀ ਸ਼ੁਰੂ ਹੋਇਆ ਹੈ। 20 ਕਾਲਜ ਬਣਾਏ ਜਾਣੇ ਸਨ ਪਰ ਇਕ ਵੀ ਕਾਲਜ ਨੂੰ ਲੈ ਕੇ ਇਕ ਵੀ ਕਦਮ ਅੱਗੇ ਨਹੀਂ ਵਧਾਇਆ ਗਿਆ ਹੈ। ਸਰਕਾਰ ਜ਼ਮੀਨ ਦਾ ਬਹਾਨਾ ਬਣਾ ਕੇ ਪਿੱਛੇ ਹਟ ਗਈ। ਦਿੱਲੀ ਯੂਨੀਵਰਸਿਟੀ ਦੀ 20 ਏਕੜ ਜਗ੍ਹਾ ਐਲ ਜੋਨ ''ਚ ਕਾਲਜ ਲਈ ਪਈ ਹੋਈ ਹੈ ਪਰ ਉਸ ਲਈ ਅਜੇ ਤੱਕ ਨਕਸ਼ਾ ਤੱਕ ਨਹੀਂ ਬਣਾਇਆ ਗਿਆ ਹੈ। ਇਹੀ ਨਹੀਂ ਜੋ ਜ਼ਮੀਨ ਉਨ੍ਹਾਂ ਕੋਲ ਹੈ, ਉਸ ਦੀ ਵਰਤੋਂ ਨਹੀਂ ਕਰ ਰਹੇ ਹਨ। ਦਿੱਲੀ ਸਰਕਾਰ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਇਕ ਵੱਡਾ ਆਈ.ਟੀ. ਪ੍ਰੋਫੈਸ਼ਨਲ ਸੈਂਟਰ ਬਣਾਉਣ ਦੀ ਗੱਲ ਕਹੀ ਗਈ ਸੀ, ਉਸ ਨੂੰ ਲੈ ਕੇ ਵੀ ਕੁਝ ਨਹੀਂ ਕੀਤਾ ਗਿਆ ਹੈ। 
ਇਸ਼ਤਿਹਾਰ ''ਤੇ ਖਰਚ ਕੀਤੇ 44 ਲੱਖ ਲਾਭ ਸਿਰਫ 3 ਬੱਚਿਆਂ ਨੂੰ
ਦਿੱਲੀ ਦੇ ਸਕੂਲੀ 
ਬੱਚਿਆਂ ਦੇ ਵਜੀਫੇ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਸੀ। ਨਾਲ ਹੀ ਉੱਚ ਸਿੱਖਿਆ ਲਈ ਬਾਹਰ ਜਾਣ ਵਾਲੇ ਬੱਚਿਆਂ ਨੂੰ ਵਿਦੇਸ਼ ''ਚ ਸਿੱਖਿਆ ਗ੍ਰਹਿਣ ਕਰਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਸੀ। ਅਫਸੋਸ ਹੈ ਕਿ ਅਜੇ ਤੱਕ ਸਿਰਫ 3 ਬੱਚਿਆਂ ਨੂੰ ਇਸ ਦਾ ਲਾਭ ਮਿਲ ਸਕਿਆ ਹੈ। ਹਾਂ, ਇਸ ਲਈ ਇਸ਼ਤਿਹਾਰ ''ਤੇ 44 ਲੱਖ ਰੁਪਏ ਖਰਚ ਕਰ ਦਿੱਤੇ ਗਏ। ਇਹੀ ਨਹੀਂ ਬੱਸਾਂ ਦੀ ਵੱਡੀ ਖੇਪ ਲਿਆਂਦੀ ਜਾਵੇਗੀ ਅਤੇ ਸਸਤੇ ਰੇਟ ''ਤੇ ਉਨ੍ਹਾਂ ਨੂੰ ਚਲਾਇਆ ਜਾਵੇਗਾ ਪਰ ਇਕ ਬੱਸ ਵੀ ਨਹੀਂ ਆਈ। ਐਲਾਨ ਕੀਤਾ ਗਿਆ ਸੀ ਕਿ 15 ਲੱਖ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ ਪਰ ਕਿਤੇ ਕੈਮਰੇ ਦਿਖਾਈ ਨਹੀਂ ਦੇ ਰਹੇ ਹਨ। ਵਾਈ-ਫਾਈ ਵੀ ਹਵਾ-ਹਵਾਈ ਹੀ ਸਾਬਤ ਹੋ ਰਿਹਾ ਹੈ।
ਖੁਦ ਜਾਣਦੇ ਸਨ, ਕੋਈ ਨਹੀਂ ਸੁਣੇਗਾ
ਕੇਜਰੀਵਾਲ ਨੇ ਬੱਚਿਆਂ ਦੀ ਸਹੁੰ ਖਾਧੀ ਸੀ ਕਿ ਅਸੀਂ ਕੋਈ ਸੁੱਖ ਸਹੂਲਤ ਨਹੀਂ ਲਵਾਂਗੇ ਪਰ ਸਭ ਕੁਝ ਲਿਆ। ਕੇਜਰੀਵਾਲ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਨ੍ਹਾਂ ਦੀ ਗੱਲ ਜਨਤਾ ਨਹੀਂ ਸੁਣੇਗੀ। ਇਸੇ ਕਾਰਨ ਉਨ੍ਹਾਂ ਦੇ ਇਸ਼ਤਿਹਾਰ ਆਉਂਦੇ ਸਨ ਤਾਂ ਸਭ ਤੋਂ ਪਹਿਲਾਂ ਉਹ ਕਹਿੰਦੇ ਸਨ ਕਿ ਮੈਂ ਅਰਵਿੰਦ ਕੇਜਰੀਵਾਲ ਬੋਲ ਰਿਹਾ ਹਾਂ, ਫੋਨ ਨਾ ਕੱਟਣਾ।


Disha

News Editor

Related News