ਜਿਊਂਦੇ ਨਵਜਾਤ ਨੂੰ ਸੜਕ ''ਤੇ ਸੁੱਟ ਗਈ ਮਾਂ, ਨੋਚ-ਨੋਚ ਕੇ ਖਾ ਗਏ ਕੁੱਤੇ

02/19/2017 4:50:17 PM

ਪਟਨਾ— ਜਨਮ ਦੇ ਬਾਅਦ ਇਕ ਨਵਜਾਤ ਨੂੰ ਮਾਂ ਰਾਤੀ ਸੜਕ ਕਿਨਾਰੇ ਸੁੱਟ ਗਈ। ਅੰਧੇਰੀ ਰਾਤ ਦੇ ਸ਼ਾਂਤ ਮਾਹੌਲ ''ਚ ਉਸ ''ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਅਗਲੀ ਸਵੇਰ ਉਸ ਦੀ ਲਾਸ਼ ਮਿਲੀ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਭੋਜਪੁਰ ਦੇ ਨਵਾਦਾ ਥਾਣਾ ਦੇ ਸ਼ਹੀਦ ਭਵਨ-ਧਮਾਰ ਕੋਠੀ ਦੀ ਇਕ ਗਲੀ ''ਚ ਹੋਈ। ਇਸ ਦੀ ਫੋਟੋ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਨਵਜਾਤ ਦੀ ਲਾਸ਼ ਦੀ ਫੋਟੋ ਵਟਸਐਪ ''ਤੇ ਵਾਇਰਲ ਹੋਣ ਤੋਂ ਬਾਅਦ ਨਵਾਦਾ ਥਾਣੇ ਦੀ ਪੁਲਸ ਘਟਨਾ ਸਥਾਨ ''ਤੇ ਪੁੱਜੀ। ਉਥੇ ਕੇਵਲ ਸਿਰ ਅਤੇ ਸੀਨਾ ਬਚਿਆ ਹੋਇਆ ਸੀ, ਜਿਸ ਨੂੰ ਚੁੱਕ ਕੇ ਪੁਲਸ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਹੱਥ-ਪੈਰ, ਸਿਰ ਦੇ ਹੇਠਾਂ ਸੀਨੇ ਦੇ ਇਲਾਵਾ ਸਾਰੇ ਅੰਗ ਕੁੱਤੇ ਖਾ ਗਏ ਸਨ।


Related News