ਬੱਚੇ ਨਾਲ ਮਸਤੀ ਕਰਦੇ ਸਮ੍ਰਿਤੀ ਇਰਾਨੀ ਦੀ ਤਸਵੀਰ ਵਾਇਰਲ, ਜਾਣੋ ਕੌਣ ਹੈ ਇਹ ਕਿਊਟ ਬੇਬੀ

Thursday, May 18, 2017 12:08 PM
ਨਵੀਂ ਦਿੱਲੀ—ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੀ ਇਨ੍ਹਾਂ ਦਿਨਾਂ ''ਚ ਇੰਸਟਾਗ੍ਰਾਮ ''ਤੇ ਐਕਟਿਵ ਹੋ ਗਈ ਹੈ। ਉਨ੍ਹਾਂ ਨੇ ਆਪਣੀ ਪੁਰਾਣੀ ਦੋਸਤ ਅਤੇ ਪ੍ਰੋਡਿਊਸਰ ਏਕਤਾ ਕਪੂਰ ਦੇ ਭਰਾ ਤੁਸ਼ਾਰ ਕਪੂਰ ਦੇ ਪੁੱਤਰ ਨਾਲ ਇਕ ਫੋਟੋ ਆਪਣੇ ਇੰਸਟਾ ਅਕਾਉਂਟ ''ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ ''ਤੇ ਲੋਕ ਕਾਫੀ ਪਸੰਦ ਕਰ ਰਹੇ ਹਨ। ਸਮ੍ਰਿਤੀ ਨੇ ਤੁਸ਼ਾਰ ਦੇ ਪੁੱਤਰ ਦੇ ਨਾਲ ਕੁਝ ਸਮਾਂ ਬਿਤਾਇਆ ਹੈ ਅਤੇ ਇਨ੍ਹਾਂ ਪਲਾਂ ਨੂੰ ਸੋਸ਼ਲ ਮੀਡੀਆ ''ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ, ਦੋਸਤ ਪਰਿਵਾਰ ਦੀ ਤਰ੍ਹਾਂ ਹੁੰਦੇ ਹਨ। ਸਮ੍ਰਿਤੀ ਨੇ ਛੋਟੇ ਪਰਦੇ ''ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਨਾਲ ਹੀ ਕੀਤੀ ਸੀ।
ਸਾਲ 2001 ''ਚ ਇਨ੍ਹਾਂ ਨੇ ਉਨ੍ਹਾਂ ਦੇ ਸੀਰੀਅਲ ''ਕਿਉਂਕਿ ਸਾਸ ਬੀ ਕਭੀ ਬਹੂ ਥੀ'' ''ਚ ਲੀਡ ਰੋਲ ਪਲੇਅ ਕੀਤਾ ਸੀ। ਜ਼ਿਕਰਯੋਗ ਹੈ ਕਿ ਤੁਸ਼ਾਰ ਸਰੋਗੇਸੀ ਦੇ ਸਹਾਰੇ ਪਿਤਾ ਬਣੇ ਹਨ ਅਤੇ ਉਨ੍ਹਾਂ ਦੇ ਪੁੱਤਰ ਦਾ ਨਾਂ ਲਕਸ਼ੈ ਹੈ। ਤੁਸ਼ਾਰ ਅਤੇ ਉਨ੍ਹਾਂ ਦੀ ਭੈਣ ਏਕਤਾ ਅਕਸਰ ਹੀ ਲਕਸ਼ੈ ਦੇ ਨਾਲ ਫੋਟੋ ਸ਼ੇਅਰ ਕਰਦੇ ਰਹਿੰਦੇ ਹਨ।
ਉੱਥੇ ਲਕਸ਼ੈ ਦੇ ਆਉਣ ''ਤੇ ਤੁਸ਼ਾਰ ਨੇ ਕਿਹਾ ਕਿ ਪਿਤਾ ਬਣਨ ਦੀ ਇੱਛਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੇਰੇ ਦਿਲ ''ਚ ਹਿਲੌਰੇ ਮਾਰ ਰਹੀ ਸੀ। ਲਕਸ਼ੈ ਅੱਜ ਮੇਰੀ ਜ਼ਿੰਦਗੀ ''ਚ ਖੁਸ਼ੀ ਦਾ ਸਭ ਤੋਂ ਵੱਡਾ ਕਾਰਨ ਹੈ। ਤੁਸ਼ਾਰ ਦੇ ਬਾਅਦ ਕਰਨ ਜੌਹਰ ਵੀ ਸਰੋਗੇਸੀ ਦੇ ਰਾਹੀਂ ਪਿਤਾ ਬਣੇ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!