ਸੌ ਰਹੀਆਂ ਭੈਣਾਂ ਨੂੰ ਉਨ੍ਹਾਂ ਦੇ ਹੀ ਘਰ ''ਚ ਪੈਟਰੋਲ ਪਾ ਕੇ ਲਗਾਈ ਅੱਗ, ਦੋਸ਼ੀ ਫਰਾਰ

08/12/2017 9:47:43 AM

ਬਰੇਲੀ — ਉੱਤਰ ਪ੍ਰਦੇਸ਼ 'ਚ ਯੋਗੀ ਸਰਕਾਰ ਦੇ 100 ਦਿਨ ਪੂਰੇ ਹੋ ਗਏ ਪਰ ਅਪਰਾਧੀ ਅਜੇ ਵੀ ਨਿਡਰ ਹੋ ਕੇ ਘੁੰਮ ਰਹੇ ਹਨ। ਸ਼ੁੱਕਰਵਾਰ ਨੂੰ ਯੂ.ਪੀ. ਦੇ ਬਰੇਲੀ ਜ਼ਿਲੇ ਦੇ ਨਵਾਬਗੰਜ ਇਲਾਕੇ 'ਚ ਹੈਰਾਨ ਕਰਨ ਵਾਲਾ ਹਾਦਸਾ ਹੋ ਗਿਆ। ਜਾਗੀਰ ਪਿੰਡ 'ਚ ਦੋ ਭੈਣਾਂ ਨੂੰ ਅਣਪਥਾਤੇ ਲੋਕਾਂ ਨੇ ਜ਼ਿੰਦਾ ਸਾੜ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈਆਂ। ਅੱਗ ਬੁਝਣ ਤੱਕ ਦੋਵੇਂ ਭੈਣਾਂ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੀਆਂ ਸਨ।
ਬਦਮਾਸ਼ ਰਾਤ ਤਕਰੀਬਨ 2-3 ਵਜੇ ਘਰ ਆਏ ਅਤੇ ਦੋਵੇਂ ਸੌ ਰਹੀਆਂ ਭੈਣਾਂ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਅੱਗ 'ਚ ਸੜ ਰਹੀਆਂ ਦੋਵਾਂ ਭੈਣਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਅੱਗ ਬੁਝਣ ਤੱਕ ਦੋਵੇਂ ਭੈਣਾਂ ਬੁਰੀ ਤਰ੍ਹਾਂ ਸੜ੍ਹ ਚੁੱਕੀਆਂ ਸਨ।
ਹਸਪਤਾਲ 'ਚ ਦੋਵੇਂ ਭੈਣਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਕ ਦੀ ਉਮਰ 17 ਸਾਲ ਅਤੇ ਇਕ ਦੀ ਉਮਰ 18 ਸਾਲ ਹੈ। ਹਾਦਸੇ ਤੋਂ ਬਾਅਦ ਪੁਲਸ ਹਰਕਤ 'ਚ ਆਈ ਅਤੇ ਜÎਾਂਚ ਦੇ ਲਈ ਦੋ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।


Related News