ਪੰਚਕੂਲਾ ਹਿੰਸਾ ਮਾਮਲਾ:MSG ਕੰਪਨੀ ਦਾ CEO 6 ਦਿਨ ਦੀ ਪੁਲਸ ਰਿਮਾਂਡ 'ਤੇ

10/17/2017 6:19:47 PM

ਪੰਚਕੂਲਾ(ਉਮੰਗ ਸ਼ਯੋਰਾਣ)—25 ਅਗਸਤ ਨੂੰ ਪੰਚਕੂਲਾ 'ਚ ਹੋਈ ਹਿੰਸਾ ਨੂੰ ਲੈ ਕੇ ਪੁਲਸ ਲਗਾਤਾਰ ਦੋਸ਼ੀਆਂ 'ਤੇ ਛਾਪੇ ਮਾਰ ਰਹੀ ਹੈ। ਪੰਚਕੂਲਾ ਹਿੰਸਾ ਨੂੰ ਲੈ ਕੇ ਐਸ.ਆਈ.ਟੀ ਟੀਮਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐਸ.ਆਈ.ਟੀ ਨੇ ਐਮ.ਐਸ.ਜੀ ਕੰਪਨੀ ਦੇ ਐਸ.ਈ.ਓ ਸੀ.ਪੀ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ। ਜੋੱਥੋਂ ਤੋਂ ਪੰਚਕੂਲਾ ਕੋਰਟ ਨੇ ਦੋਸ਼ੀ ਅਰੋੜਾ ਨੂੰ 6 ਦਿਨ ਦੀ ਪੁਲਸ ਰਿਮਾਂਡ 'ਤੇ ਭੇਜਿਆ ਹੈ। ਰਿਮਾਂਡ ਦੌਰਾਨ ਦੋਸ਼ੀ ਤੋਂ ਵੱਡੇ ਖੁਲ੍ਹਾਸੇ ਹੋ ਸਕਦੇ ਹਨ। ਸੀ.ਪੀ ਅਰੋੜਾ ਸਿਰਸਾ ਦਾ ਰਹਿਣ ਵਾਲਾ ਹੈ। ਪੁਲਸ ਨੇ ਸੀ.ਪੀ ਅਰੋੜਾ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ। ਉਸ 'ਤੇ 25 ਅਗਸਤ ਨੂੰ ਪੰਚਕੂਲਾ 'ਚ ਹੋਈ ਹਿੰਸਾ 'ਚ ਸ਼ਾਮਲ ਹੋਣ ਦਾ ਦੋਸ਼ ਹੈ।
25 ਅਗਸਤ ਨੂੰ ਰਾਮ ਰਹੀਮ ਦੇ ਦੋਸ਼ੀ ਕਰਾਰ ਹੋਣ ਦੇ ਬਾਅਦ ਡੇਰਾ ਸਮਰਥਕਾਂ ਨੇ ਪੰਚਕੂਲਾ 'ਚ ਆਗਜ਼ਨੀ ਅਤੇ ਭੰਨ੍ਹਤੋੜ ਕੀਤੀ ਸੀ। ਪੰਚਕੂਲਾ ਹਿੰਸਾ 'ਚ ਕਰੀਬ 38 ਲੋਕਾਂ ਦੀ ਮੌਤ ਅਤੇ ਕਈ ਲੋਕ ਜ਼ਖਮੀ ਹੋ ਗਏ ਸੀ। ਹਰਿਆਣਾ ਅਤੇ ਪੰਚਕੂਲਾ ਪੁਲਸ ਉਦੋਂ ਤੋਂ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਸ ਨੇ ਹਿੰਸਾ ਦੇ ਇਕ ਹੋਰ ਦੋਸ਼ੀ ਗੋਪਾਲ ਬੰਸਲ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਸ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਗੋਪਾਲ ਬੰਸਲ ਡੇਰਾ ਪ੍ਰਬੰਧਨ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਹੈ।


Related News