ਪਾਕਿ ''ਚ ਸਿੱਖ ਲੜਕੀ ਦਾ ਜ਼ਬਰਨ ਧਰਮ ਤਬਦੀਲ ਕਰ ਕੇ ਕੀਤਾ ਵਿਆਹ, ਭਾਰਤ ਕਰੇਗਾ ਜਾਂਚ

04/28/2017 10:20:14 AM

ਨਵੀਂ ਦਿੱਲੀ/ਪਾਕਿਸਤਾਨ— ਪਾਕਿਸਤਾਨ ''ਚ ਇਕ ਸਿੱਖ ਲੜਕੀ ਦਾ ਜ਼ਬਰਨ ਧਰਮ ਤਬਦੀਲ ਕਰਵਾ ਕੇ ਵਿਆਹ ਕਰਨ ਦੀਆਂ ਰਿਪੋਰਟਾਂ ''ਤੇ ਟਿੱਪਣੀ ਕਰਦੇ ਹੋਏ ਭਾਰਤ ਨੇ ਕਿਹਾ ਹੈ ਕਿ ਬਦਕਿਸਮਤੀ ਨਾਲ ਪਾਕਿਸਤਾਨ ''ਚ ਇਸ ਤਰ੍ਹਾਂ ਦੇ ਮਾਮਲੇ ਪਹਿਲੀ ਵਾਰ ਨਹੀਂ ਹੋਏ ਹਨ। ਇੱਥੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਇਸ ਬਾਰੇ ਪੁੱਛੇ ਜਾਣ ''ਤੇ ਕਿਹਾ ਕਿ ਭਾਰਤ ਇਸ ਮਾਮਲੇ ਦੀ ਜਾਂਚ ਕਰੇਗਾ। ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਭਾਰਤ ਨੇ ਪਹਿਲਾਂ ਵੀ ਪਾਕਿਸਤਾਨ ਦੇ ਸਾਹਮਣੇ ਚੁੱਕੇ ਹਨ ਅਤੇ ਉੱਥੇ ਅਜਿਹੇ ਮਾਮਲੇ ਹੁੰਦੇ ਰਹਿੰਦੇ ਹਨ ਪਰ ਪਾਕਿਸਤਾਨ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਉੱਥੋਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰੇ।
ਇਕ ਟੀ.ਵੀ. ਚੈਨਲ ਅਨੁਸਾਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲੇ ਦੇ ਘੋਰਘਸ਼ਤ ਪਿੰਡ ਦੀ 17 ਸਾਲਾ ਲੜਕੀ ਪ੍ਰਿਯਾ ਰਾਣੀ ਸਕੂਲ ਜਾਣ ਤੋਂ ਲਾਪਤਾ ਹੋ ਗਈ। ਬਾਅਦ ''ਚ ਉਸ ਦੇ ਪਰਿਵਾਰ ਨੂੰ ਗੁਆਂਢੀਆਂ ਨੇ ਇਸ ਗੱਲ ਲਈ ਵਧਾਈ ਦਿੱਤੀ ਕਿ ਉਨ੍ਹਾਂ ਦੀ ਲੜਕੀ ਨੇ ਇਸਲਾਮ ਧਰਮ ਕਬੂਲ ਕਰ ਕੇ ਵਿਆਹ ਕਰ ਲਿਆ ਹੈ। ਪ੍ਰਿਯਾ ਦੇ ਚਾਚਾ ਮਹਿੰਦਰ ਲਾਲ ਨੇ ਟੀ.ਵੀ. ਚੈਨਲ ਨੂੰ ਦੱਸਿਆ ਕਿ ਪ੍ਰਿਯਾ ਦਾ ਧੋਖੇ ਨਾਲ ਵਿਆਹ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਬਾਅਦ ''ਚ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਪੁਲਸ ''ਚ ਸ਼ਿਕਾਇਤ ਦਰਜ ਕਰਵਾਉਣਾ ਸੌਖਾ ਨਹੀਂ ਸੀ। ਪੁਲਸ ਨੇ ਕਿਹਾ ਕਿ ਇਹ ਧਰਮ ਦਾ ਮਾਮਲਾ ਹੈ ਅਤੇ ਇਸ ''ਚ ਕੁਝ ਨਹੀਂ ਕੀਤਾ ਜਾ ਸਕਦਾ ਪਰ ਉੱਪਰੋਂ ਦਬਾਅ ਤੋਂ ਬਾਅਦ ਪੁਲਸ ਹਰਕਤ ''ਚ ਆਈ ਅਤੇ ਲੜਕੀ ਦੇ ਕਥਿਤ ਪਤੀ ਵਾਜਿਦ ਅਲੀ ਨੂੰ ਗ੍ਰਿਫਤਾਰ ਕਰ ਲਿਆ। ਉੱਥੇ ਹੀ ਮੁਸਲਮਾਨਾਂ ਨੇ ਪੁਲਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਲੜਕੀ ਸਾਨੂੰ ਵਾਪਸ ਕੀਤੀ ਜਾਂਦੀ ਹੈ ਤਾਂ ਉਹ ਸਾਡੇ ਖਿਲਾਫ ਜੇਹਾਦ ਚਲਾਉਣਗੇ।


Disha

News Editor

Related News