ਪੱਛਮੀ ਬੰਗਾਲ ਬਾਡੀ ਚੋਣਾਂ: ਨਹੀਂ ਸਹਿ ਕੀ 30 ਵੋਟਾਂ ਤੋਂ ਹਾਰ ਦਾ ਸਦਮਾ, ਦੇ ਦਿੱਤੀ ਜਾਨ

08/18/2017 12:33:27 PM

ਨਵੀਂ ਦਿੱਲੀ— ਪੱਛਮੀ ਬੰਗਾਲ ਬਾਡੀ ਚੋਣਾਂ 'ਚ 38 ਸਾਲਾ ਨੇਤਾ ਸੁਪ੍ਰਿਆ ਡੇ ਨੇ ਸਿਰਫ 30 ਵੋਟਾਂ ਤੋਂ ਹਾਰਨ ਕਾਰਨ ਖੁਦਕੁਸ਼ੀ ਕਰ ਲਈ। ਮੀਡੀਆ ਖਬਰਾਂ ਅਨੁਸਾਰ ਨਤੀਜੇ ਆਉਣ ਦੇ ਕੁਝ ਘੰਟਿਆਂ ਦੇ ਅੰਦਰ ਨੇਤਾ ਨੇ 35 ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਆਪਣੀ ਜਾਨ ਦੇ ਦਿੱਤੀ। 
ਤ੍ਰਿਣਮੂਲ ਕਾਂਗਰਸ ਤੋਂ ਬਾਗ਼ੀ ਹੋਣ ਤੋਂ ਪਹਿਲਾਂ ਉਹ 10 ਸਾਲਾਂ ਤੱਕ ਕੂਪਰਸ ਕੈਂਪ ਦੇ ਵਾਰਡ ਨੰਬਰ-1 ਤੋਂ ਕੌਂਸਲਰ ਸੀ। ਹਾਲਾਂਕਿ ਖਬਰ ਇਹ ਵੀ ਆ ਰਹੀ ਸੀ ਕਿ ਉਹ ਪਾਰਟੀ 'ਚ ਵਾਪਸ ਆਉਣਾ ਚਾਹੁੰਦੀ ਹੈ। ਉੱਥੇ ਹੀ ਉਨ੍ਹਾਂ ਦੇ ਪਤੀ ਸਮੀਰ ਦਾ ਦੋਸ਼ ਹੈ ਕਿ ਸੁਪ੍ਰਿਆ ਨੂੰ ਪਾਰਟੀ ਦੇ ਕੁਝ ਵਰਕਰਾਂ ਨੇ ਡਰਾਇਆ ਸੀ, ਜਿਸ ਕਾਰਨ ਉਹ ਪਰੇਸ਼ਾਨ ਚੱਲ ਰਹੀ ਸੀ। ਹਾਲਾਂਕਿ ਉਨ੍ਹਾਂ ਨੇ ਕਿਸੇ ਦੇ ਖਿਲਾਫ ਮਾਮਲਾ ਦਰਜ ਨਹੀਂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਅਗਵਾਈ 'ਤੇ ਛੱਡਦੇ ਹਨ ਕਿ ਸੰਬੰਧਤ ਵਰਕਰਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਵੇ। ਮ੍ਰਿਤਕ ਸੁਪ੍ਰਿਆ ਦੇ ਪਤੀ ਸਮੀਰ ਅਨੁਸਾਰ ਪਤਨੀ ਸੁਪ੍ਰਿਆ ਨੂੰ ਸਵੇਰੇ 8.40 ਵਜੇ ਪਤਾ ਲੱਗਾ ਕਿ ਉਹ 30 ਵੋਟਾਂ ਤੋਂ ਹਾਰ ਗਈ ਹੈ, ਜੋ ਉਮੀਦਵਾਰ ਅਸ਼ੋਕ ਸਰਕਾਰ ਨੂੰ ਮਿਲੇ। ਸੁਪ੍ਰਿਆ ਨੂੰ 320 ਵੋਟ ਮਿਲੇ ਸਨ, ਜਦੋਂ ਕਿ ਅਸ਼ੋਕ ਸਰਕਾਰ ਨੂੰ 350 ਵੋਟ ਮਿਲੇ।


Related News