ਸ਼ਿਵ ਸੈਨਾ ਨੇਤਾ ਨੇ ਬਾਲ ਠਾਕਰੇ ਨਾਲ ਕੀਤੀ ਮਹਾਤਮਾ ਗਾਂਧੀ ਦੀ ਤੁਲਨਾ

05/30/2017 12:31:27 PM

ਨਵੀਂ ਦਿੱਲੀ— ਹਮੇਸ਼ਾ ਆਪਣੇ ਬਿਆਨਾਂ ਤੋਂ ਸੁਰਖੀਆਂ 'ਚ ਰਹਿਣ ਵਾਲੀ ਸ਼ਿਵ ਸੈਨਾ ਪਾਰਟੀ ਇਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਚਰਚਾ 'ਚ ਹੈ। ਸ਼ਿਵ ਸੈਨਾ ਦੇ ਨੇਤਾ ਅਤੇ ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਪਾਰਟੀ ਦੇ ਮਰਹੂਮ ਨੇਤਾ ਬਾਲ ਠਾਕਰੇ ਦੇ ਸਮਾਰਕ ਦੇ ਨਿਰਮਾਣ ਨੂੰ ਲੈ ਕੇ ਉਨ੍ਹਾਂ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕੀਤੀ ਹੈ, ਜਿਸ ਨੇ ਵਿਵਾਦ ਨੂੰ ਜਨਮ ਦਿੱਤਾ ਹੈ। ਦਾਦਰ ਦੇ ਸ਼ਿਵਾਜੀ ਪਾਰਕ 'ਚ ਠਾਕਰੇ ਦਾ ਸਮਾਰਕ ਹੈ, ਜਿਸ ਦੀ ਜਗ੍ਹਾ ਮੁੰਬਈ ਮੇਅਰ ਦੇ ਅੰਦਰ ਹੈ। ਸਮਾਰਕ ਬਣਨ ਤੋਂ ਬਾਅਦ ਹੁਣ ਮੇਅਰ ਦਾ ਘਰ ਬਾਇਕੁਲਾ ਜੂ ਹੋ ਜਾਵੇਗਾ। ਅਜਿਹੇ 'ਚ ਦੇਸਾਈ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਲਈ ਸਮਾਰਕ ਬਣਿਆ ਸੀ, ਜਦੋਂ ਕਿ ਉਹ ਕਿਸੇ ਵੀ ਗੈਰ-ਸੰਵਿਧਾਨਕ ਅਹੁਦੇ 'ਤੇ ਨਹੀਂ ਸਨ ਤਾਂ ਫਿਰ ਬਾਲਾ ਸਾਹਿਬ ਲਈ ਕਿਉਂ ਨਹੀਂ ਬਣ ਸਕਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਵਾਦਾਂ ਨੇ ਜਨਮ ਲੈ ਲਿਆ ਹੈ।
ਉਹ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ 'ਚ ਸਾਡੇ ਸਾਰਿਆਂ ਕੋਲ ਅਧਿਕਾਰ ਹਨ। ਬਾਲਾ ਸਾਹਿਬ ਇਕ ਮਹਾਨ ਨੇਤਾ ਸਨ ਅਤੇ ਇਕ ਸ਼ਿਵ ਸੈਨਿਕ ਵੀ। ਆਮ ਆਦਮੀ ਵੀ ਚਾਹੁੰਦਾ ਹੈ ਕਿ ਉਨ੍ਹਾਂ ਦੇ ਸਨਮਾਨ 'ਚ ਉਨ੍ਹਾਂ ਦੀ ਮੂਰਤੀ ਬਣਾਈ ਜਾਵੇ। ਸਰਕਾਰ ਨੇ ਇਸ ਨੂੰ ਬਣਾਉਣ ਨੂੰ ਲੈ ਕੇ ਫੈਸਲਾ ਲੈ ਲਿਆ ਹੈ ਅਤੇ ਇਸ 'ਚ ਕੁਝ ਗਲਤ ਨਹੀਂ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਸੰਸਥਾਪਕ ਬਾਲ ਠਾਕਰੇ ਦੀ ਨਵੰਬਰ 2012 'ਚ ਮੌਤ ਹੋ ਗਈ ਸੀ। ਮੁੰਬਈ 'ਚ ਦਾਦਰ ਇਲਾਕੇ 'ਚ ਸਥਿਤ ਸ਼ਿਵਾਜੀ ਪਾਰਕ ਦੇ ਮੇਅਰ ਰਿਹਾਇਸ਼ 'ਤੇ ਬਾਲ ਠਾਕਰੇ ਦਾ ਸਮਾਰਕ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਉੱਥੇ ਹੀ ਨਵਾਂ ਮੇਅਰ ਰਿਹਾਇਸ਼ ਬਾਈਕੁਲਾ ਜੂ ਇਲਾਕੇ 'ਚ ਬਣਾਇਆ ਜਾਵੇਗਾ।


Related News