ਸ਼ਤਰੂਘਨ ਸਿਨਹਾ ਦਾ ਕੈਗ ਰਿਪੋਰਟ ''ਤੇ ਅਹਿਮ ਬਿਆਨ

07/23/2017 12:01:54 PM

ਨਵੀਂ ਦਿੱਲੀ— ਭਾਜਪਾ ਨੇਤਾ ਸ਼ਤਰੂਘਨ ਸਿਨਹਾ ਨੇ ਫੌਜ ਦੇ ਗੋਲਾ-ਬਾਰੂਦ 'ਤੇ ਸਾਹਮਣੇ ਆਈ ਕੈਗ ਰਿਪੋਰਟ 'ਤੇ ਚਿੰਤਾ ਜ਼ਾਹਰ ਕੀਤੀ ਹੈ। ਸਿਨਹਾ ਨੇ ਕਿਹਾ ਕਿ ਅਜਿਹੇ ਸਮੇਂ 'ਚ (ਡੋਕਲਾਮ ਵਿਵਾਦ) ਰਿਪੋਰਟ ਦਾ ਜਨਤਕ ਹੋਣਾ ਲੋਕਾਂ ਨੂੰ ਨਿਰਾਸ਼ ਕਰ ਸਕਦਾ ਹੈ। ਇਹ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਬਾਰੇ ਸਾਵਧਾਨੀਪੂਰਵਕ ਗੱਲ ਹੋਣੀ ਚਾਹੀਦੀ ਹੈ ਅਤੇ ਜ਼ਰੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਚੀਨ ਅਤੇ ਪਾਕਿਸਤਾਨ ਤੋਂ ਜਾਰੀ ਤਣਾਅ ਦਰਮਿਆਨ ਕੈਗ ਨੇ ਸ਼ੁੱਕਰਵਾਰ ਨੂੰ ਸੰਸਦ 'ਚ ਰਿਪੋਰਟ ਰੱਖੀ ਸੀ। ਰਿਪੋਰਟ 'ਚ ਕਿਹਾ ਗਿਆ ਕਿ ਭਾਰਤੀ ਫੌਜ ਕੋਲ ਕਈ ਅਜਿਹੇ ਮਹੱਤਵਪੂਰਨ ਗੋਲਾ-ਬਾਰੂਦ ਹਨ, ਜੋ ਸਿਰਫ 10 ਦਿਨਾਂ ਲਈ ਹਨ। ਇਸ ਤੋਂ ਇਲਾਵਾ ਗੋਲਾ-ਬਾਰੂਦ ਦੀ ਖਰਾਬ ਸਥਿਤੀ 'ਤੇ ਵੀ ਸਵਾਲ ਚੁੱਕੇ ਗਏ ਹਨ। ਕੈਗ ਨੇ ਕਿਹਾ ਕਿ ਖਰਾਬ ਗੋਲਾ-ਬਾਰੂਦ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਟਿਕਾਣੇ ਲਾਉਣ 'ਚ ਕਾਫੀ ਸਮਾਂ ਲੱਗਦਾ ਹੈ, ਜਿਸ ਨਾਲ ਕਈ ਵਾਰ ਡਿਪੋ 'ਚ ਅੱਗ ਲੱਗਣ ਦੀਆਂ ਘਟਨਾਵਾਂ ਹੋ ਚੁਕੀਆਂ ਹਨ।


Related News