ਹਥਿਆਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੌਜਵਾਨ ਦਾ ਕੀਤਾ ਪਰਦਾਫਾਸ਼

10/15/2017 2:09:31 PM

ਜੰਮੂ— ਤੇਜ਼ਧਾਰ ਹਥਿਆਰਾਂ ਸਮੇਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਸ਼ਾਸ਼ਤਰੀ ਨਗਰ ਇਲਾਕੇ 'ਚ ਨਾਕੇ 'ਤੇ ਦਬੋਚ ਲਿਆ। ਦੱਸਣਾ ਚਾਹੁੰਦੇ ਹਾਂ ਕਿ ਪੁਲਸ ਨੇ ਇਕ ਸਕਾਰਪਿਓ ਚਾਲਕ ਨੂੰ ਰੋਕ ਕੇ ਪੁੱਛਗਿਛ ਦੌਰਾਨ ਉਸ ਦੀ ਤਲਾਸ਼ੀ ਲਈ। ਇਸ ਤਲਾਸ਼ੀ ਦੌਰਾਨ ਉਸ ਨੂੰ ਨਸ਼ੀਲੇ ਪਦਾਰਥ ਅਤੇ ਹਥਿਆਰ ਮਿਲੇ ਹਨ। ਇੰਨਾਂ ਹੀ ਨਹੀਂ ਗੱਡੀ ਚੋਂ 13 ਗ੍ਰਾਮ ਹੈਰੋਇਨ, 6 ਕਿਲੋ ਭੁੱਕੀ, ਇਕ ਟੋਕਾ ਅਤੇ ਇਕ ਖੁਖਰੀ ਬਰਾਮਦ ਹੋਈ। ਦੋਸ਼ੀ ਦੀ ਪਛਾਣ ਜਗਦੇਵ ਸਿੰਘ ਉਰਫ ਕਾਲਾ ਨਿਵਾਸੀ ਭੋਰ ਕੈਂਪ ਦੇ ਰੂਪ 'ਚ ਹੋਈ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੀ ਗੱਡੀ ਨੂੰ ਜ਼ਬਤ ਕਰ ਲਿਆ ਹੈ। ਐੈੱਸ. ਡੀ. ਪੀ. ਓ. ਗਾਂਧੀਨਗਰ ਰਫੀਕ ਮਨਿਹਾਸ ਦਾ ਕਹਿਣਾ ਹੈ ਕਿ ਕਾਲਾ ਜੰਮੂ ਸ਼ਹਿਰ 'ਚ ਸਭ ਤੋਂ ਵੱਡਾ ਅਤੇ ਮੁੱਖ ਨਸ਼ਾ ਤਸਕਰ ਹੈ। ਉਹ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਵੀ ਹੈ, ਪੁਰਾਣੀਆਂ ਗੱਡੀਆਂ ਦੀ ਡੀਲਿੰਗ ਵੀ ਕਰਦਾ ਹੈ। ਸ਼ਹਿਰ 'ਚ ਉਹ ਹੈਰੋਇਨ ਦੀ ਸਪਲਾਈ ਕਰਦਾ ਹੈ।


Related News