ਯੂ.ਪੀ: ਸ਼ਹੀਦ ਜੈਦ੍ਰਥ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

07/23/2017 12:26:11 PM

ਸਹਾਰਨਪੁਰ— ਜੰਮੂ-ਕਸ਼ਮੀਰ ਦੇ ਸੁੰਦਰਬਨੀ ਸੈਕਟਰ 'ਚ ਪਾਕਿਸਤਾਨੀ ਸੈਨਾ ਦੀ ਫਾਇਰਿੰਗ 'ਚ ਸ਼ਹੀਦ ਹੋਏ ਜੈਦ੍ਰਥ ਸਿੰਘ ਨੂੰ ਰਾਜਕੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਦਾ ਮ੍ਰਿਤਕ ਦੇਹ ਹੈਲੀਕਾਪਟਰ ਤੋਂ ਉਨ੍ਹਾਂ ਦੇ ਪਿੰਡ ਭਗਵਾਨਪੁਰ ਲਿਜਾਇਆ ਗਿਆ। ਉਥੇ ਹੀ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਲੋਕਾਂ ਦੀ ਭੀੜ ਇੱਕਠੀ ਹੋ ਗਈ। ਸ਼ਹੀਦ ਦੀ ਮ੍ਰਿਤਕ ਦੇਹ ਜਿਸ ਜਗ੍ਹਾ ਤੋਂ ਗੁਜ਼ਰੀ ਉਥੇ ਹੀ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਸਲਾਮ ਕੀਤਾ। ਜੈਦ੍ਰਥ ਦੀ ਸ਼ਹਾਦਤ 'ਤੇ ਪੂਰੇ ਪਿੰਡ ਨੂੰ ਮਾਣ ਹੈ। ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਪੂਰਾ ਪਿੰਡ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਸ਼ਹੀਦ ਜੈਦ੍ਰਥ ਸਿੰਘ ਸਹਾਰਨਪੁਰ ਦੇ ਭਗਵਾਨਪੁਰ ਪਿੰਡ 'ਚ ਪੈਦਾ ਹੋਏ ਸਨ। ਉਨ੍ਹਾਂ ਦੇ ਪਿਤਾ ਜਸਬੀਰ ਸਿੰਘ ਪਿੰਡ 'ਚ ਹੀ ਖੇਤੀ ਕਰਦੇ ਹਨ। ਪਿੰਡ ਦੇ ਸਾਰੇ ਲੋਕ ਜੈਦ੍ਰਥ ਨੂੰ ਭੋਲੂ ਕਹਿ ਕੇ ਬੁਲਾਉਂਦੇ ਸਨ। ਜੈਦ੍ਰਥ ਦਾ ਵਿਆਹ ਕੈੜੀ ਵਾਸੀ ਮਮਤਾ ਨਾਲ ਹੋਇਆ ਹੈ ਜੋ ਜੈਪੁਰ 'ਚ ਹੈ। ਰਾਜਪੂਤਾਨਾ ਰਾਇਫਲ ਦੇ ਜਵਾਨ ਦਾ ਤਬਾਦਲਾ ਜੈਪੁਰ ਹੋ ਗਿਆ ਸੀ। 15 ਦਿਨ ਪਹਿਲੇ ਜੈਦ੍ਰਥ ਆਪਣੀ ਪਤਨੀ ਨੂੰ ਜੈਪੁਰ ਛੱਡ ਕੇ ਆਇਆ ਸੀ ਅਤੇ ਲਗਭਗ 1 ਮਹੀਨੇ ਬਾਅਦ ਉਸ ਨੇ ਜੈਪੁਰ ਹੀ ਆਉਣਾ ਸੀ।
ਜੰਮੂ ਕਸ਼ਮੀਰ ਦੇ ਸੁੰਦਰਬਨੀ ਸੈਕਟਰ 'ਚ ਸੀਮਾ ਪਾਰ ਗੋਲੀਬਾਰੀ 'ਚ ਸਹਾਰਨਪੁਰ ਦੇ ਲਾਲ ਜੈਦ੍ਰਥ ਸਿੰਘ ਵੀਰ ਗਤੀ ਪ੍ਰਾਪਤ ਹੋ ਗਏ। ਇਸ ਸੂਚਨਾ ਦੇ ਬਾਅਦ ਪੂਰੇ ਘਰ 'ਚ ਹੱਲਚੱਲ ਮਚ ਗਈ। ਪਿੰਡ ਵਾਲਿਆਂ ਨੂੰ ਇਤਜ਼ਾਰ ਹੈ ਕਿ ਸ਼ਹੀਦ ਦੀ ਲਾਸ਼ ਦਾ, ਜੋ ਕਿ ਅੱਜ ਇੱਥੇ ਆ ਸਕਦੀ ਹੈ। 3 ਭਰਾਵਾਂ 'ਚ ਦੂਜੇ ਨੰਬਰ ਦੇ ਜੈਦ੍ਰਥ ਦੀ ਸ਼ਹਾਦਤ 'ਤੇ ਪੂਰੇ ਪਿੰਡ ਨੂੰ ਮਾਣ ਹੈ।
ਸ਼ਹੀਦ ਦੇ ਪਿਤਾ ਜਸਬੀਰ ਦਾ ਰੋ-ਰੋ ਕੇ ਦੁਸ਼ਮਣਾ ਦਾ ਪਤਾ ਪੁੱਛ ਰਿਹਾ ਹੈ। ਸ਼ਹੀਦ ਦੀ ਪਤਨੀ ਜੈਪੁਰ 'ਚ ਹੈ ਜੋ ਕਿ ਇਹ ਖਬਰ ਸੁਣ ਕੇ ਅੱਜ ਸਹਾਰਨਪੁਰ ਆ ਰਹੀ ਹੈ। ਸ਼ਹੀਦ ਦਾ ਭਰਾ ਅਜੈ ਕੁਮਾਰ ਵੀ ਰਾਜਪੂਤਾਨਾ ਰਾਇਫਲ 'ਚ ਹੈ ਅਤੇ ਛੁੱਟੀ ਲੈ ਕੇ ਘਰ ਆਇਆ ਹੋਇਆ ਹੈ। ਪੂਰੇ ਪਰਿਵਾਰ 'ਚ ਹੱਲਚੱਲ ਮਚੀ ਹੋਈ ਹੈ। ਕਰੀਬ 1 ਹਫਤੇ ਦੇ ਅੰਦਰ ਐਲ.ਓ.ਸੀ 'ਤੇ ਪਾਕਿਸਤਾਨ ਸੈਨਾ ਦੀ ਗੋਲੀਬਾਰੀ 'ਚ ਸੈਨਾ ਦੇ 6 ਜਵਾਨ ਸ਼ਹੀਦ ਹੋ ਗਏ ਸਨ।


Related News