ਰੱਖਿਆ ਮੰਤਰੀ ਤੋਂ ਡਰਦੇ ਹਨ ਸੀਨੀਅਰ ਨੌਕਰਸ਼ਾਹ

12/09/2017 9:28:02 AM

ਨਵੀਂ ਦਿੱਲੀ — ਮੌਜੂਦਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਜੋ ਪਹਿਲਾਂ ਵਣਜ ਮੰਤਰੀ ਸਨ, ਕਾਫੀ ਸਖ਼ਤ ਸੁਭਾਅ ਦੇ ਹਨ। ਇਹੀ ਨਹੀਂ, ਉਹ ਆਪਣੇ ਕੰਮ ਨੂੰ ਲੈ ਕੇ ਕਾਫੀ ਜਨੂੰਨੀ ਹੈ। ਉਨ੍ਹਾਂ ਨੂੰ ਅੱਧਾ-ਅਧੂਰਾ ਕੰਮ ਬਿਲਕੁਲ ਵੀ ਪਸੰਦ ਨਹੀਂ, ਇਸ ਲਈ ਉਨ੍ਹਾਂ  ਸਾਹਮਣੇ ਪ੍ਰੈਜ਼ੈਂਟੇਸ਼ਨ ਦੇਣ ਤੋਂ ਵੱਡੇ ਤੋਂ ਵੱਡਾ ਅਧਿਕਾਰੀ ਵੀ ਕੰਨੀ ਕਤਰਾਉਂਦਾ ਹੈ।
ਇਹੀ ਨਹੀਂ, ਉਹ ਕਿਸੇ ਦੂਸਰੇ ਦੀ ਗੱਲ ਉਦੋਂ  ਤੱਕ ਨਹੀਂ ਸੁਣਦੀ, ਜਦੋਂ ਤੱਕ ਉਨ੍ਹਾਂ ਦੀ ਆਪਣੀ ਗੱਲ ਪੂਰੀ ਨਹੀਂ ਹੋ ਜਾਂਦੀ। ਕੁਝ ਅਧਿਕਾਰੀ ਤਾਂ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਕਈ ਅਧਿਕਾਰੀ ਤਾਂ ਮੈਡਮ ਦੇ ਸਾਹਮਣੇ ਪ੍ਰੈਜ਼ੈਂਟੇਸ਼ਨ ਦੇਣ ਤੋਂ ਬਚਣ ਲਈ ਬੀਮਾਰੀ ਤੱਕ ਦਾ ਬਹਾਨਾ ਵੀ ਬਣਾ ਦਿੰਦੇ ਹਨ।


Related News