ਸੁਰੱਖਿਆ ਬਲਾਂ ਨੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, 3 ਗ੍ਰਿਫਤਾਰ

10/17/2017 4:27:04 AM

ਸ਼੍ਰੀਨਗਰ - ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿਚ 3 ਅੱਤਵਾਦੀਆਂ ਦੀ ਗ੍ਰਿਫਤਾਰੀ ਦੇ ਨਾਲ ਹੀ ਇਕ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਿਆ ਹੈ।
ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਮੁਨੀਰ ਖਾਨ ਨੇ ਕਿਹਾ ਕਿ ਲਕਸ਼ਰ-ਏ- ਤੋਇਬਾ ਦੇ ਦੋ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਇਕ ਅੱਤਵਾਦੀ ਦੀ ਗ੍ਰਿਫਤਾਰੀ ਹੋਈ ਹੈ। ਖਾਨ ਨੇ ਕਿਹਾ ਕਿ 14 ਅਕਤੂਬਰ ਨੂੰ ਕਾਜੀਗੁੰਡ ਇਲਾਕੇ ਦੇ ਕੁੰਡ ਵਿਚ ਸੁਰੱਖਿਆ ਹਾਸਲ ਕਰਨ ਵਾਲੇ ਇਕ ਵਿਅਕਤੀ ਦੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਤੋਂ ਹਥਿਆਰ ਖੋਹਣ ਦੇ ਇਰਾਦੇ ਨਾਲ 2 ਅੱਤਵਾਦੀਆਂ ਨੇ ਗੋਲੀਆਂ ਚਲਾਈਆਂ ਹਾਲਾਂਕਿ ਸਥਾਨਕ ਲੋਕਾਂ ਦੇ ਹੰਗਾਮੇ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। 
ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਸ, ਫੌਜ ਅਤੇ ਸੀ. ਆਰ. ਪੀ. ਐੱਫ. ਦੀ ਇਕ ਸਾਂਝੀ ਟੀਮ ਨੇ ਚੈੱਕ ਪੁਆਇੰਟ ਬਣਾਇਆ ਅਤੇ ਮੋਟਰਸਾਈਕਲ 'ਤੇ ਜਾ ਰਹੇ 2 ਅੱਤਵਾਦੀਆਂ ਨੂੰ ਦਬੋਚ ਲਿਆ। ਉਕਤ ਅੱਤਵਾਦੀਆਂ ਦੀ ਪਛਾਣ ਖੁਰਸ਼ੀਦ ਅਹਿਮਦ ਡਾਰ ਅਤੇ ਹਾਜਿਕ ਰਾਥੇਰ ਦੇ ਰੂਪ ਵਿਚ ਕੀਤੀ ਗਈ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ, ਕੁੱਝ ਗੋਲਾ ਬਾਰੂਦ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਖਾਨ ਨੇ ਕਿਹਾ ਕਿ ਕੁਲਗਾਮ ਵਿਚ ਇਕ ਮੈਡੀਕਲ ਏਜੰਸੀ ਵਿਚ ਕੰਮ ਕਰਨ ਵਾਲੇ ਅੱਤਵਾਦੀ ਰਮੀਜ਼ ਯਾਟੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਅੱਤਵਾਦੀ ਦੇ ਘਰੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਰਮੀਜ਼ ਨੇ ਸ਼ਨੀਵਾਰ ਨੂੰ ਦਮਹਲ ਹਾਂਜੀਪੁਰਾ ਵਿਚ ਪੁਲਸ ਵਾਹਨ 'ਤੇ ਅੱਤਵਾਦੀ ਹਮਲਾ ਕਰਨ ਵਿਚ ਮਦਦ ਕੀਤੀ ਸੀ, ਜਿਸ ਵਿਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਹਮਲਾ ਹਿਜ਼ਬੁਲ ਮੁਜਾਹਿਦੀਨ ਨੇ ਕੀਤਾ ਸੀ। ਖਾਨ ਨੇ ਕਿਹਾ ਕਿ ਸਥਾਨਕ ਅੱਤਵਾਦੀਆਂ ਲਈ ਆਤਮ-ਸਮਰਪਣ ਕਰਨ ਦਾ ਪ੍ਰਸਤਾਵ ਅਜੇ ਵ


Related News