ਸੁਰੱਖਿਆ ਫੋਰਸ ਨੇ ਕਾਜ਼ੀਗੁੰਡ ''ਚ ਤਿੰਨ ਅੱਤਵਾਦੀਆਂ ਨੂੰ ਘੇਰਿਆ, ਇਕ ਗ੍ਰਿਫਤਾਰ

12/09/2017 10:28:05 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲੇ ਵਿਚ ਸੁਰੱਖਿਆ ਫੋਰਸ ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾ ਕੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਅੱਤਵਾਦੀ ਦੀ ਪਛਾਣ ਯੂਨਿਸ ਸ਼ੇਖ ਵਜੋਂ ਹੋਈ ਹੈ। ਇਹ ਅੱਤਵਾਦੀ ਲਸ਼ਕਰ ਨਾਲ ਜੁੜਿਆ ਹੋਇਆ ਸੀ।
ਓਧਰ ਕੁਲਗਾਮ ਜ਼ਿਲੇ ਦੇ ਕਾਜ਼ੀਗੁੰਡ ਵਿਚ ਵੀ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇਕ ਥਾਂ 'ਤੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਕੀਤੀ, ਜਿਸ ਦੇ ਕਾਰਨ ਮੁਕਾਬਲਾ ਸ਼ੁਰੂ ਹੋ ਗਿਆ।  ਸੂਤਰਾਂ ਅਨੁਸਾਰ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਘੇਰਿਆ। ਆਖਰੀ ਜਾਣਕਾਰੀ ਮਿਲਣ ਤੱਕ ਮੁਕਾਬਲਾ ਜਾਰੀ ਸੀ।


Related News