ਬਾਂਡੀਪੋਰਾ 'ਚ ਸੁਰੱਖਿਆ ਫੋਰਸ ਤੇ ਅੱਤਵਾਦੀਆਂ 'ਚ ਮੁਕਾਬਲਾ, 6 ਅੱਤਵਾਦੀ ਢੇਰ, ਹਵਾਈ ਫੌਜ ਦਾ ਕਮਾਂਡੋ ਸ਼ਹੀਦ

11/18/2017 9:55:01 PM

ਸ਼੍ਰੀਨਗਰ—ਬਾਂਡੀਪੋਰਾ 'ਚ ਅੱਤਵਾਦੀ ਅਤੇ ਸੁਰੱਖਿਆ ਫੋਰਸ ਵਿਚਕਾਰ ਅੱਜ ਇਕ ਮੁਠਭੇੜ 'ਚ ਸੁਰੱਖਿਆ ਬਲਾਂ ਨੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਹਵਾਈ ਫੌਜ ਦਾ ਇਕ ਗਰੁੜ ਕਮਾਂਡੋ ਸ਼ਹੀਦ ਹੋ ਗਿਆ ਅਤੇ ਫੌਜ ਦੇ 2 ਜਵਾਨ  ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਨੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਜਕੀਰਉਰ ਰਹਿਮਾਨ ਲਖਵੀ ਦੇ ਭਾਣਜੇ ਸਮੇਤ ਲਸ਼ਕਰ ਦੇ 5 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ।

ਇਸ ਗੋਲੀਬਾਰੀ 'ਚ ਫੌਜ ਨੇ 6 ਅੱਤਵਾਦੀਆਂ ਨੂੰ ਢੇਰ ਕੀਤਾ, ਜਦੋਂਕਿ ਦੋ ਜਵਾਨ ਜ਼ਖਮੀ ਹੋ ਗਏ। ਸੁਰੱਖਿਆ ਫੋਰਸ ਨੂੰ ਪੁਖਤਾ ਸੂਚਨਾ ਮਿਲਣ 'ਤੇ ਚੰਦਰਗੀਰ ਹਾਜੀਨ ਇਲਾਕੇ 'ਚ ਦੋ ਤੋਂ ਤਿੰਨ ਅੱਤਵਾਦੀ ਲੁੱਕੇ ਹੋਣ ਦੇ ਸ਼ੱਕ 'ਤੇ ਸੁਰੱਖਿਆ ਫੋਰਸ ਨੇ ਤਲਾਸ਼ੀ ਸ਼ੁਰੂ ਕੀਤੀ। ਇਸ ਆਪਰੇਸ਼ਨ 'ਚ ਆਰਮੀ ਦੀ 13 ਆਰ. ਆਰ., ਪੁਲਸ ਦੀ ਐੈੱਸ. ਓ. ਜੀ. ਅਤੇ ਸੀ. ਆਰ. ਪੀ. ਐੈੱਫ. ਨੇ ਮਿਲ ਕੇ ਅੰਜ਼ਾਮ ਦਿੱਤਾ।
ਜ਼ਿਕਰਯੋਗ ਹੈ ਕਿ ਜਕਰਾ ਸ਼੍ਰੀਨਗਰ 'ਚ ਵੀ ਇਕ ਅੱਤਵਾਦੀ ਮਾਰਿਆ ਗਿਆ, ਜਦੋਂਕਿ ਇਕ ਐੈੱਸ. ਆਈ ਅਤੇ ਐੈੱਸ. ਪੀ.ਓ. ਸ਼ਹੀਦ ਹੋ ਗਏ।


Related News