ਤਰਾਲ ''ਚ ਸੁਰੱਖਿਆ ਫੋਰਸ ਨੇ ਚਲਾਇਆ ਸਰਚ ਅਪਰੇਸ਼ਨ

10/17/2017 3:16:52 PM

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਤਰਾਲ 'ਚ ਸੁਰੱਖਿਆ ਫੋਰਸ ਨੇ ਸਰਚ ਅਪਰੇਸ਼ਨ ਚਲਾਇਆ। ਸੁਰੱਖਿਆ ਫੋਰਸ ਨੂੰ ਇਲਾਕੇ 'ਚ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਅਨੁਸਾਰ ਸੁਰੱਖਿਆ ਫੋਰਸ 'ਚ ਰਾਸ਼ਟਰੀ ਰਾਈਫਲਜ਼, ਜੰਮੂ ਕਸ਼ਮੀਰ ਪੁਲਸ ਦੀ ਐੈੱਸ. ਓ. ਜੀ. ਅਤੇ ਸੀ. ਆਰ. ਪੀ. ਐੱਫ. ਦੇ ਜਵਾਨ ਸ਼ਾਮਲ ਹੋਏ। ਸੁਰੱਖਿਆ ਫੋਰਸ ਨੇ ਹਾਲ ਹੀ 'ਚ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਕੀਤਾ ਗਿਆ ਹੈ। ਅਜਿਹਾ ਲੱਗਦਾ ਹੈ ਕਿ ਅਅਤਵਾਦੀ ਘਾਟੀ 'ਚ ਕਿਸੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਕਸ਼ਮੀਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਸਰਚ ਅਪਰੇਸ਼ਨ ਗਤੀਸ਼ੀਲ ਹੁੰਦੇ ਜਾ ਰਹੇ ਹਨ। ਅੱਤਵਾਦੀਆਂ ਦੇ ਇਰਾਦਿਆਂ 'ਤੇ ਸੁਰੱਖਿਆ ਫੋਰਸ ਵੱਲੋਂ ਲਗਾਤਾਰ ਪਾਣੀ ਫੇਰਿਆ ਜਾ ਰਿਹਾ ਹੈ, ਜਿਸ ਨਾਲ ਅੱਤਵਾਦੀ ਘਬਰਾ ਗਏ ਹਨ। ਆਈ. ਜੀ. ਪੀ. ਕਸ਼ਮੀਰ ਮੁਨੀਰ ਖਾਨ ਨੇ ਕਿਹਾ ਹੈ ਕਿ ਸਥਾਨਕ ਅੱਤਵਾਦੀ ਸਾਡੇ ਆਪਣੇ ਹਨ ਅਤੇ ਜੇਕਰ ਉਹ ਆਤਮਸਮਰਪਣ ਕਰਕੇ ਮੁੱਖ ਧਾਰਾ ਨਾਲ ਜੁੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।


Related News