ਵਿਗਿਆਨਕਾਂ ਦਾ ਦਾਅਵਾ, ਮਨੁੱਖਾਂ ਵੱਲੋਂ ਬਣਾਇਆ ਗਿਆ ਹੈ ਰਾਮਸੇਤੂ ਪੁਲ

12/12/2017 11:23:55 PM

ਨਵੀਂ ਦਿੱਲੀ— ਹਿੰਦੂ ਦੇ ਮਿਥਿਹਾਸਕ ਗ੍ਰਥਾਂ 'ਚ ਜਿਸ ਪੁਲ ਦਾ ਜ਼ਿਕਰ ਹੈ ਤੇ ਜੋ ਭਾਰਤ-ਸ਼੍ਰੀਲੰਕਾ ਨੂੰ ਆਪਸ 'ਚ ਜੋੜਦਾ ਹੈ ਕੀ ਉਹ ਸੱਚ ਹੈ? ਭੂ-ਵਿਗਿਆਨਕਾਂ ਦਾ ਵਿਸ਼ਲੇਸ਼ਣ ਤਾਂ ਕੁਝ ਅਜਿਹਾ ਹੀ ਦੱਸਦਾ ਹੈ। ਭਾਰਤ ਦੇ ਦੱਖਣੀ-ਪੂਰਬੀ ਤਟ ਦੇ ਕਿਨਾਰੇ ਤਾਮਿਲਨਾਡੂ ਸਥਿਤ ਮੰਨਾਰ ਦੀਪ ਵਿਚਾਲੇ ਚੂਨਾ ਪੱਥਰ ਨਾਲ ਬਣੀ ਇਕ ਲੜੀ ਅੱਜ ਵੀ ਇਕ ਭੇਤ ਬਣੀ ਹੋਈ ਹੈ। ਹਿੰਦੂ ਮਿਥਿਹਾਸਕ ਕਥਾਵਾਂ 'ਚ ਇਕ ਇਸ ਨੂੰ ਰਾਮਸੇਤੂ ਪੁਲ ਦੱਸਿਆ ਗਿਆ ਹੈ। ਐਨਸਿਐਂਟ ਲੈਂਡ ਬ੍ਰਿਜ਼ ਨਾਂ ਦੇ ਇਕ ਪ੍ਰੋਮੋ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਬੁੱਧਵਾਰ ਦੀ ਸ਼ਾਮ 7.30 ਵਜੇ ਡਿਸਕਵਰੀ ਕਮਿਊਨੀਕੇਸ਼ਨ ਦੇ ਸਾਇੰਸ ਚੈਨਲ 'ਤੇ ਅਮਰੀਕਾ 'ਚ ਦਿਖਾਇਆ ਜਾਵੇਗਾ।
 


ਵਿਗਿਆਨਕ ਇਸ ਨੂੰ ਇਕ ਸੂਪਰ ਹਿਊਮਨ ਅਚੀਵਮੈਂਟ ਮੰਨ ਰਹੇ ਹਨ। ਵਿਗਿਆਨਕਾਂ ਮੁਤਾਬਕ ਭਾਰਤ ਸ਼੍ਰੀਲੰਕਾ ਵਿਚਾਲੇ 30 ਮੀਲ ਦੇ ਖੇਤਰ 'ਚ ਰੇਤ ਦੀਆਂ ਚਟਾਨਾਂ ਪੂਰੀ ਤਰ੍ਹਾਂ ਕੁਦਰਤੀ ਹਨ ਪਰ ਉਨ੍ਹਾਂ 'ਤੇ ਰੱਖੇ ਗਏ ਪੱਥਰ ਕਿਥੋਂ ਹੋਰ ਲਿਆਂਦੇ ਹੋਏ ਪ੍ਰਤੀਤ ਹੁੰਦੇ ਹਨ। ਇਹ ਕਰੀਬ 7 ਹਜ਼ਾਰ ਸਾਲ ਪੂਰਾਣੀ ਹੈ ਜਦਕਿ ਇਨ੍ਹਾਂ 'ਤੇ ਮੌਜੂਦ ਪੱਥਰ ਕਰੀਬ 4-5 ਹਜ਼ਾਰ ਸਾਲ ਪੂਰਾਣੇ ਹਨ।


Related News