ਉਤਰਾਖੰਡ ਦੇ ਸਕੂਲਾਂ ''ਚ ਵਿਦਿਆਰਥੀਆਂ ਦੀ ਕਮੀ, 334 ਸਕੂਲ ਹੋ ਸਕਦੇ ਹਨ ਬੰਦ

10/18/2017 10:52:25 AM

ਨਵੀਂ ਟਿਹਰੀ— ਉਤਰਾਖੰਡ ਦੇ ਜਿਨ੍ਹਾਂ ਸਕੂਲਾਂ 'ਚ ਵਿਦਿਆਰਥੀਆਂ ਦੀ ਸੰਖਿਆ 10 ਤੋਂ ਘੱਟ ਹੈ, ਉਨ੍ਹਾਂ ਸਕੂਲਾਂ 'ਤੇ ਖਤਰਾ ਮੰਡਰਾ ਰਿਹਾ ਹੈ। ਇਨ੍ਹਾਂ ਦੀ ਸੂਚੀ ਡਾਇਰੈਕਟੋਰੇਟ ਵੱਲੋਂ ਮੰਗੀ ਗਈ ਹੈ, ਜਿਸ ਦੇ ਚੱਲਦੇ ਵਿਭਾਗ ਨੇ 334 ਸਕੂਲਾਂ ਦੀ ਸੂਚੀ ਭੇਜ ਦਿੱਤੀ ਗਈ ਹੈ, ਜਿਨ੍ਹਾਂ 'ਚ ਲਗਾਤਾਰ ਵਿਦਿਆਰਥੀਆਂ ਦੀ ਸੰਖਿਆ ਘੱਟ ਰਹੀ ਹੈ। ਹੁਣ ਸਰਕਾਰ ਵੱਲੋਂ ਫੈਸਲਾ ਲਿਆ ਜਾਵੇਗਾ ਕਿ ਇਨ੍ਹਾਂ 'ਚੋਂ ਕਿੰਨੇ ਸਕੂਲ ਬੰਦ ਕੀਤੇ ਜਾਣਗੇ।
ਪ੍ਰਾਇਮਰੀ ਸਕੂਲਾਂ 'ਚ ਲਗਾਤਾਰ ਵਿਦਿਆਰਥੀਆਂ ਦੀ ਸੰਖਿਆ ਘੱਟ ਰਹੀ ਹੈ। ਘੱਟ ਸੰਖਿਆ ਵਾਲੇ ਸਕੂਲ ਦੇਵ ਪ੍ਰਯਾਗ ਅਤੇ ਪ੍ਰਤਾਪਨਗਰ 'ਚ ਹੈ। ਇਨ੍ਹਾਂ ਸਕੂਲਾਂ 'ਚ ਦੂਰੀ ਦਾ ਵੀ ਧਿਆਨ ਰੱਖਿਆ ਜਾਵੇਗਾ ਤਾਂ ਜੋ ਬੰਦ ਹੋਣ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੂਜੇ ਸਕੂਲ ਜਾਣ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ।


Related News