ਮਕੈਨੀਕਲ ਪੰਪ ਨਾਲ ਬਚਾਈ ਦਿਲ ਦੇ ਮਰੀਜ਼ ਦੀ ਜਾਨ

12/13/2017 3:19:01 AM

ਲਖਨਊ— ਨਵੀਂ ਦਿੱਲੀ ਦੇ 'ਏਮਸ' ਦੇ ਮਗਰੋਂ ਲਖਨਊ ਦਾ ਕੇ. ਜੀ. ਐੱਮ. ਯੂ. ਦੇਸ਼ ਦੀ ਦੂਸਰੀ ਅਜਿਹੀ ਸਰਕਾਰੀ ਮੈਡੀਕਲ ਸੰਸਥਾ ਬਣ ਗਈ ਹੈ ਜਿਥੇ ਅਤਿ-ਆਧੁਨਿਕ ਤਕਨੀਕ ਨਾਲ ਬਣੇ ਮਕੈਨੀਕਲ ਪੰਪ 'ਐੱਲ. ਵੀ. ਏ. ਡੀ.' ਦੀ ਵਰਤੋਂ ਕਰ ਕੇ ਮਰੀਜ਼ ਦੀ ਜਾਨ ਬਚਾਈ ਗਈ।
ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ 'ਚ ਕਾਰਡੀਓਵਸਕੁਲਰ ਐਂਡ ਥੋਰੇਸਿਸ ਸਰਜਰੀ (ਸੀ. ਵੀ. ਟੀ. ਐੱਸ.) ਵਿਭਾਗ ਦੇ ਡਾ. ਵਿਜਯੰਤ ਦੇਵਨਰਾਜ ਨੇ ਅੱਜ 'ਭਾਸ਼ਾ' ਨਾਲ ਗੱਲਬਾਤ 'ਚ ਦਾਅਵਾ ਕੀਤਾ, ''ਇਸ ਤਰ੍ਹਾਂ ਦੀ ਸਰਜਰੀ ਪਹਿਲੀ ਵਾਰ 'ਏਮਸ' (ਨਵੀਂ ਦਿੱਲੀ) 'ਚ ਕੀਤੀ ਗਈ ਸੀ। ਹੁਣ ਕੇ. ਵੀ. ਐੱਮ. ਯੂ. ਦੇਸ਼ ਦਾ ਦੂਸਰਾ ਅਜਿਹਾ ਸਰਕਾਰੀ ਹਸਪਤਾਲ ਬਣ ਗਿਆ ਹੈ ਜਿਥੇ 'ਐੱਲ. ਵੀ. ਏ. ਡੀ.' ਦੀ ਵਰਤੋਂ ਕਰ ਕੇ ਕਿਸੇ ਮਰੀਜ਼ ਦੀ ਜਾਨ ਬਚਾਈ ਗਈ ਹੈ। 
ਉਨ੍ਹਾਂ ਦੱਸਿਆ, ''ਐੱਲ. ਵੀ. ਏ. ਡੀ. ਇਕ ਮਕੈਨੀਕਲ ਪੰਪ ਹੈ, ਜਿਸ ਨੂੰ ਕਮਜ਼ੋਰ ਦਿਲ 'ਚ ਖੂਨ ਪੰਪ ਕਰਨ ਲਈ ਲਾਇਆ ਜਾਂਦਾ ਹੈ। ਬਨਾਉਟੀ ਦਿਲ ਵਾਂਗ 'ਐੱਲ. ਵੀ. ਏ. ਡੀ.' ਅਸਲ ਦਿਲ ਦੀ ਥਾਂ ਨਹੀਂ ਲੈ ਸਕਦਾ। ਇਸ ਨੂੰ ਦਿਲ ਦੇ ਠੀਕ ਹੇਠਾਂ ਜੋੜਿਆ ਜਾਂਦਾ ਹੈ ਅਤੇ ਇਕ ਹਿੱਸਾ ਦਿਲ ਦੇ ਖੱਬੇ ਹਿੱਸੇ ਨਾਲ ਸਬੰਧ ਕੀਤਾ ਜਾਂਦਾ ਹੈ ਜੋ ਦਿਲ ਤੋਂ ਖੂਨ ਨੂੰ ਸਰੀਰ 'ਚ ਪੰਪ ਕਰਦਾ ਹੈ।'' ਉਨ੍ਹਾਂ ਕਿਹਾ ਕਿ ਇਹ ਸਰਜਰੀ ਇਸ ਹਸਪਤਾਲ 'ਚ ਦਾਖਲ ਜੌਨਪੁਰ ਦੇ ਬਦਰੇ ਆਲਮ  (50) ਦੀ ਕਰਕੇ ਉਸ ਦੀ ਜਾਨ ਬਚਾਈ ਗਈ।


Related News