ਸਾਨੀਆ ਮਿਰਜ਼ਾ ਨੂੰ ਮਿਲਿਆ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ

08/29/2015 7:17:04 PM

ਨਵੀਂ ਦਿੱਲੀ- ਮਹਿਲਾ ਡਬਲਜ਼ ''ਚ ਨੰਬਰ ਇਕ ਖਿਡਾਰਨ ਸਾਨੀਆ ਮਿਰਜ਼ਾ ਨੂੰ ਸ਼ਨਿਚਰਵਾਰ ''ਰਾਜੀਵ ਗਾਂਧੀ ਖੇਲ ਰਤਨ'' ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਉਹ ਅਮਰੀਕਾ ਤੋਂ ਐਵਾਰਡ ਲੈਣ ਲਈ ਸਿੱਧਾ ਦਿੱਲੀ ਪਹੁੰਚੀ ਸੀ। ਉਨ੍ਹਾਂ ਨੂੰ ਇਹ ਪੁਰਸਕਾਰ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਹੱਥੋਂ ਦਿੱਤਾ ਗਿਆ। ਐਵਾਰਡ ਬਾਰੇ ਸਾਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਾਪਤ ਕਰਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਸਾਨੀਆ ਜਿਵੇਂ ਹੀ ਖੇਡ ਪੁਰਸਕਾਰਾਂ ਨਾਲ ਸਨਮਾਨਤ ਹੋਣ ਜਾ ਰਹੇ ਖਿਡਾਰੀਆਂ ਨਾਲ ਪਹੁੰਚੀ ਤਾਂ ਮੀਡੀਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੀਡੀਆ ਮੁਲਾਜ਼ਮਾਂ ਦੇ ਲਗਾਤਾਰ ਕਹਿਣ ''ਤੇ ਸਾਨੀਆ ਨੇ ਕਿਹਾ, ''ਮੈਂ ਸਿਰਫ ਤਿੰਨ ਸਵਾਲਾਂ ਦੇ ਜਵਾਬ ਦੇਵਾਂਗੀ ਤੇ ਇਸ ''ਚ ਕਿਸੇ ਤਰ੍ਹਾਂ ਦਾ ਵਿਵਾਦਿਤ ਸਵਾਲ ਨਹੀਂ ਹੋਣਾ ਚਾਹੀਦਾ। ਜੇ ਕਿਸੇ ਨੇ ਅਜਿਹਾ ਸਵਾਲ ਪੁੱਛਿਆ ਤਾਂ ਮੈਂ ਉਸੇ ਵੇਲੇ ਗੱਲ ਕਰਨੀ ਬੰਦ ਕਰ ਦੇਵਾਂਗੀ।''
ਸਾਨੀਆ ਨੇ ਮੰਤਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ, ''ਮੈਂ ਮੰਤਰਾਲੇ ਦੀ ਸ਼ੁਕਰਗੁਜ਼ਾਰ ਹਾਂ, ਜਿਸ ਨੇ ਮੇਰੇ ਨਾਂ ਦੀ ਸਿਫਾਰਸ਼ ਕੀਤੀ ਸੀ।'' ਸਾਨੀਆ ਅਮਰੀਕਾ ''ਚ ਸਾਲ ਦੇ ਆਖਰੀ ਗ੍ਰੈਂਡਸਲੈਮ ਯੂ.ਐਸ. ਓਪਨ ਦੀਆਂ ਤਿਆਰੀਆਂ ਨੂੰ ਰੁੱਝੀ ਸੀ ਤੇ ਖੇਲ ਰਤਨ ਪ੍ਰਾਪਤ ਕਰਨ ਲਈ ਖਾਸ ਤੌਰ ''ਤੇ ਇਜਾਜ਼ਤ ਲੈ ਕੇ ਦਿੱਲੀ ਆਈ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Kulvinder Mahi

News Editor

Related News