ਸੜਕਾਂ ''ਤੇ ਨਮਾਜ਼ ਨਹੀਂ ਰੋਕ ਸਕਦਾ , ''ਤੇ ਥਾਣਿਆਂ ''ਚ ਜਨਮ-ਅਸ਼ਟਮੀ ਕਿਸ ਤਰ੍ਹਾਂ ਰੋਕਾਂ

08/18/2017 8:31:53 AM

ਲਖਨਊ — ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯਗੀ ਅਦਿੱਤਯਨਾਥ ਨੇ ਸੂਬੇ ਦੀ ਪਿੱਛਲੀ ਸਰਕਾਰ 'ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਈਦ ਦੇ ਦੌਰਾਨ ਸੜਕਾਂ 'ਤੇ ਅਦਾ ਕੀਤੀ ਜਾਣ ਵਾਲੀ ਨਮਾਜ਼ ਨੂੰ ਨਹੀਂ ਰੋਕ ਸਕਦੇ ਤਾਂ ਉਹ ਥਾਣਿਆਂ 'ਚ ਮਨਾਈ ਜਾਣ ਵਾਲੀ ਜਨਮ ਅਸ਼ਟਮੀ ਨੂੰ ਵੀ ਰੋਕਣ ਦਾ ਅਧਿਕਾਰ ਨਹੀਂ ਹੈ। ਲਖਨਊ 'ਚ ਇਕ ਪ੍ਰੋਗਰਾਮ ਦੌਰਾਨ ਯੋਗੀ ਅਦਿੱਤਯਨਾਥ ਨੇ ਕਿਹਾ ਕਿ ਜੇਕਰ ਮੈਂ ਸੜਕ 'ਤੇ ਈਦ ਦੇ ਦਿਨ ਨਮਾਜ਼ ਪੜ੍ਹਣ 'ਤੇ ਰੋਕ ਨਹੀਂ ਲਗਾ ਸਕਦਾ, ਤਾਂ ਮੈਨੂੰ ਕੋਈ ਹੱਕ ਨਹੀਂ ਹੈ ਕਿ ਮੈਂ ਥਾਣਿਆਂ 'ਚ ਜਨਮਅਸ਼ਟਮੀ ਦੇ ਤਿਓਹਾਰ ਨੂੰ ਰੋਕਾਂ...ਕੋਈ ਹੱਕ ਨਹੀਂ ਹੈ।
ਇਸ ਦੌਰਾਨ ਯੋਗੀ ਨੇ ਕਾਂਵੜਾ ਯਾਤਰਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਵੜ ਯਾਤਰਾ ਦੇ ਦੌਰਾਨ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਡੀਜੇ ਅਤੇ ਮਿਊਜ਼ਿਕ ਸਿਸਟਮ ਦੇ ਇਸਤੇਮਾਲ 'ਤੇ ਬੈਨ ਹੈ। ਮੈਂ ਕਿਹਾ ਕਿ ਇਹ ਕਾਂਵੜ ਯਾਤਰਾ ਹੈ ਕਿ ਲਾਸ਼ ਯਾਤਰਾ? ਅਰੇ ਜੇਕਰ ਕਾਂਵੜ ਯਾਤਰਾ 'ਚ ਵਾਜੇ ਨਹੀਂ ਵੱਜਣਗੇ, ਡਮਰੂ ਨਹੀਂ ਵੱਜਣਗੇ, ਢੋਲ ਨਹੀਂ ਵੱਜੇਗਾ, ਚਿਮਟੇ ਨਹੀਂ ਵੱਜਣਗੇ, ਲੋਕ ਨੱਚਣਗੇ ਨਹੀਂ, ਮਾਈਕ ਨਹੀਂ ਵੱਜੇਗਾ ਤਾਂ ਇਹ ਯਾਤਾਰ ਕਾਂਵੜ ਯਾਤਰਾ ਕਿਸ ਤਰ੍ਹਾਂ ਹੋਵੇਗੀ?
ਯੋਗੀ ਅਦਿੱਤਯਨਾਥ ਨੇ ਪ੍ਰਸ਼ਾਸਨ ਦੇ ਸਾਰੇ ਧਾਰਮਿਕ ਸਥਾਨਾਂ ਤੋਂ ਕੋਈ ਵੀ ਆਵਾਜ਼ ਬਾਹਰ ਨਾ ਆਉਣ ਦੇਣ ਦੀ ਗੱਲ ਕਹੀ ਸੀ। ਯੋਗੀ ਨੇ ਦੱਸਿਆ ਕਿ ਮੈਂ ਪ੍ਰਸ਼ਾਸਨ ਨੂੰ ਕਿਹਾ ਕਿ ਮੇਰੇ ਸਾਹਮਣੇ ਇਕ ਆਦੇਸ਼ ਪਾਸ ਕਰੋ ਕਿ ਮਾਇਕ ਹਰ ਜਗ੍ਹਾ ਲਈ ਬੈਨ ਹੋਣਾ ਚਾਹੀਦਾ ਹੈ। ਹਰ ਜਗ੍ਹਾ ਬੈਨ ਕਰੋ ਅਤੇ ਇਹ ਤੈਅ ਕਰੋ ਕਿ ਕਿਸੇ ਵੀ ਧਾਰਮਿਕ ਸਥਾਨ 'ਚ, ਉਸਦੀ ਹੱਦ ਦੇ ਬਾਹਰ ਆਵਾਜ਼ ਨਹੀਂ ਜਾਣੀ ਚਾਹੀਦੀ। ਕੀ ਇਸਨੂੰ ਲਾਗੂ ਕਰ ਸਕੋਗੇ? ਜੇਕਰ ਲਾਗੂ ਨਹੀਂ ਕਰ ਸਕਦੇ ਤਾਂ ਫਿਰ ਇਸ ਨੂੰ ਵੀ ਅਸੀਂ ਲਾਗੂ ਨਹੀਂ ਹੋਣ ਦਿਆਂਗੇ, ਯਾਤਰਾ ਚਲੇਗੀ।
ਜ਼ਿਕਰਯੋਗ ਹੈ ਕਿ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਮੀਡੀਆ 'ਚ ਇਹ ਖਬਰ ਆਈ ਸੀ ਕਿ ਜਨਮਅਸ਼ਟਮੀ 'ਤੇ ਥਾਣਿਆਂ 'ਚ ਤਿਉਹਾਰ ਦੇ ਨਾਂ 'ਤੇ ਆਰਕੈਸਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਅਖਿਲੇਸ਼ ਸਰਕਾਰ ਨੇ ਥਾਣਿਆਂ 'ਚ ਜਨਮਅਸ਼ਟਮੀ ਮਨਾਉਣ 'ਤੇ ਰੋਕ ਲਗਾ ਦਿੱਤੀ ਸੀ।


Related News