ਰੱਦੀ ਅਤੇ ਬੇਕਾਰ ਪਲਾਸਟਿਕ ਨਾਲ ਬਨਣਗੀਆਂ ਸੜਕਾਂ

08/10/2017 9:38:32 AM

ਪਟਨਾ — ਬਿਹਾਰ ਸਰਕਾਰ ਨੇ ਕੂੜੇ ਪ੍ਰਬੰਧ ਦੇ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਕਿਹਾ ਹੈ ਕਿ ਇਸ ਸਾਲ 657 ਕਿਲੋਮੀਟਰ ਲੰਬੀ 374 ਸੜਕਾਂ ਦਾ ਨਿਰਮਾਣ 'ਚ ਬੇਕਾਰ ਪਲਾਸਟਿਕ ਦਾ ਇਸਤੇਮਾਲ ਕੀਤਾ ਜਾਵੇਗਾ। ਵਿਕਾਸ ਕਮਿਸ਼ਨਰ ਸ਼ਿਸ਼ਿਰ ਸਿਨਹਾ ਨੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਅਗਵਾਈ 'ਚ ਪੇਂਡੂ ਵਿਭਾਗ ਦੀ ਹੋਈ ਬੈਠਕ ਤੋਂ ਬਾਅਦ ਕਿਹਾ ਕਿ ਇਸ ਸਾਲ 657 ਕਿਲੋਮੀਟਰ ਲੰਬੀ ਕਰੀਬ 374 ਸੜਕਾਂ ਦੇ ਨਿਰਮਾਣ ਲਈ ਬੇਕਾਰ ਸਲਾਸਟਿਕ ਦਾ ਇਸਤੇਮਾਲ ਕੀਤਾ ਜਾਵੇਗਾ।
ਸਿਨਹਾ ਨੇ ਦੱਸਿਆ ਕਿ ਬੇਕਾਰ ਦੇ ਪਲਾਸਟਿਕ ਦਾ ਇਸਤੇਮਾਲ ਕਰਕੇ ਸੜਕ ਬਣਾਉਣ ਕਾਰਨ ਕੂੜਾ ਪ੍ਰਬੰਧ 'ਚ ਸਹੂਲਿਅਤ ਹੋਣ ਦੇ ਨਾਲ ਹੀ ਵਿਟੁਮਿਨ ਦੀ ਮਾਤਰਾ 8 ਫੀਸਦੀ ਤੱਕ ਘੱਟ ਕਰਨ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਟੂਰਿਸਟ ਸਥਾਨਾਂ ਦਾ ਸਰਵੇਖਣ ਕਰਕੇ ਟੂਰਿਸਟ ਸੰਪਰਕ ਯੋਜਨਾ ਵੀ ਬਣਾਈ ਜਾਵੇਗੀ।


Related News