ਅਮੀਰ ਕੁੜੀਆਂ ਨੂੰ ਪ੍ਰੇਮ ਜਾਲ ''ਚ ਫਸਾ ਕੇ 20,000 ਦਾ ਧੰਦਾ ਰੋਜ਼ ਕਰਵਾਉਂਦਾ ਸੀ

08/12/2017 8:41:34 AM

ਫਰੀਦਾਬਾਦ — ਅਪਰਾਧ ਸ਼ਾਖਾ ਬੜਖਲ ਪੁਲਸ ਨੇ ਕਰੀਬ 200 ਤੋਂ ਵੱਧ ਲੜਕੀਆਂ ਨੂੰ ਜਿਸਮਫੋਰਸ਼ੀ ਦੇ ਧੰਦੇ 'ਚ ਪਾਉਣ ਦੇ ਦੋਸ਼ 'ਚ ਇਕ ਲੜਕਾ ਅਤੇ ਲੜਕੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਦੇਸ਼ ਛੱਡ ਕੇ ਭੱਜਣ ਵਾਲੇ ਸਨ। ਬੁਕੀਆਂ ਅਤੇ ਹੋਟਲਾਂ 'ਚ ਗ੍ਰਾਹਕਾਂ ਨੂੰ ਕੁੜੀਆਂ ਸਪਲਾਈ ਕਰਕੇ ਪੈਸਾ ਕਮਾਉਣ ਦਾ ਧੰਦਾ ਕਰਦੇ ਸਨ ਇਹ ਦੋਵੇਂ। ਪੁਲਸ ਨੇ ਲੜਕੀ ਨੂੰ ਉਸੇ ਸਮੇਂ ਅਦਾਲਤ 'ਚ ਪੇਸ਼ ਕੀਤਾ, ਉਥੋਂ ਨੀਮਕਾ ਜੇਲ ਭੇਜ ਦਿੱਤਾ ਗਿਆ ਅਤੇ ਦੋਸ਼ੀ ਦੀਪਕ ਟੰਡਨ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਐਨ.ਆਈ.ਟੀ. , ਡੀ.ਸੀ.ਪੀ. ਆਸਥਾ ਮੋਦੀ ਦਾ ਕਹਿਣਾ ਹੈ ਕਿ ਮੁਕੱਦਮਾ ਨੰਬਰ 94 ਮਿਤੀ 20 ਜੂਨ 2017 ਹੈ, ਜੋ ਕਿ ਸੈਕਟਰ-16 ਸਥਿਤ ਮਹਿਲਾ ਥਾਣੇ 'ਚ ਦਰਜ ਹੈ। ਇਸ 'ਚ ਐਨ.ਐਚ. ਦੋ, ਐਨ.ਆਈ.ਟੀ ਫਰੀਦਾਬਾਦ ਨਿਵਾਸੀ ਦੀਪਕ ਟੰਡਨ, ਉਸਦਾ ਭਰਾ ਹਿਤੇਸ਼ ਟੰਡਨ ਅਤੇ ਇਕ ਲੜਕੀ ਰੰਜੀਤਾ(ਕਾਲਪਨਿਕ ਨਾਮ) ਹੈ। ਇਸ ਮੁਕੱਦਮੇ 'ਚ ਭਾਰਤੀ ਪੀਨਲ ਕੋਡ ਦੀ ਧਾਰਾ 323,354,376,120 ਬੀ, 506,34 ਦਾ ਇਸਤੇਮਾਲ ਕੀਤਾ ਗਿਆ ਹੈ।
ਸ਼ਾਲੀਮਾਰ, ਦਿੱਲੀ ਨਿਵਾਸੀ ਪੀੜਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਦੀਪਕ ਨੇ ਪਹਿਲਾਂ ਉਸ ਨੂੰ ਆਪਣੇ ਪ੍ਰੇਮ ਜਾਲ 'ਚ ਫਸਾਇਆ ਅਤੇ ਬਾਅਦ 'ਚ ਵਿਆਹ ਦਾ ਝਾਂਸਾ ਦੇ ਕੇ ਉਸਦੇ ਨਾਲ ਬਲਾਤਕਾਰ ਕੀਤਾ। ਵਿਰੋਧ ਕਰਨ 'ਤੇ ਕੁੱਟਮਾਰ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ 3 ਦਿਨ ਪਹਿਲਾਂ ਇਸ ਕੇਸ ਦੀ ਅਗਲੇਰੀ ਕਾਰਵਾਈ ਬੜਖਲ ਅਪਰਾਧ ਸ਼ਾਖਾ ਦੇ ਇੰਚਾਰਜ ਵਿਮਲ ਕੁਮਾਰ ਨੂੰ ਸੌਂਪੀ ਗਈ ਸੀ। ਇਸ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਵਿਮਲ ਕੁਮਾਰ ਨੇ ਦੋਸ਼ੀ ਦੀਪਕ ਟੰਡਨ ਅਤੇ ਸਾਥੀ ਲੜਕੀ ਰੰਜੀਤਾ(ਕਾਲਪਨਿਕ ਨਾਮ) ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੇ ਦੌਰਾਨ ਦੋਸ਼ੀ ਦੀਪਕ ਟੰਡਨ ਨੇ ਦੱਸਿਆ ਕਿ ਇਹ ਜਿਸਮਫਰੋਸ਼ੀ ਦਾ ਧੰਦਾ ਪਿੱਛਲੇ 10 ਸਾਲ ਤੋਂ ਲਗਾਤਾਰ ਚਲ ਰਿਹਾ ਹੈ। ਹੁਣ ਤੱਕ ਇਸ ਧੰਦੇ 'ਚ 200 ਤੋਂ ਵਧ ਲੜਕੀਆਂ ਆ ਚੁੱਕੀਆ ਹਨ।
ਦੋਸ਼ੀ ਨੇ ਦੱਸਿਆ ਕਿ ਹਰੇਕ ਲੜਕੀ ਤੋਂ ਤਕਰੀਬਨ 20,000 ਦਾ ਰੋਜ਼ਾਨਾ ਧੰਦਾ ਕਰਵਾਇਆ ਜਾਂਦਾ ਸੀ ਅਤੇ ਉਸਦੇ ਬਦਲੇ ਹਰੇਕ ਲੜਕੀ ਨੂੰ ਰੋਜ਼ ਦਾ 8,000 ਰੁਪਇਆ ਦਿੱਤਾ ਜਾਂਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਰੰਜੀਤਾ ਨਵੀਆਂ-ਨਵੀਆਂ ਲੜਕਿਆਂ ਨੂੰ ਵੱਡੇ-ਵੱਡੇ ਸਪਨੇ ਦਿਖਾ ਕੇ ਇਸ ਧੰਦੇ ਲਈ ਉਕਸਾਉਂਦੀ ਸੀ। ਦੀਪਕ ਵੱਡੇ ਘਰ ਦੀਆਂ ਕੁੜੀਆਂ ਨੂੰ ਆਪਣੇ ਜਾਲ 'ਚ ਫਸਾਉਂਦਾ ਸੀ ਅਤੇ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ। ਬਲਾਤਕਾਰ ਕਰਨ ਤੋਂ ਬਾਅਦ ਲੜਕੀਆਂ ਦਿਮਾਗ 'ਚ ਇਸ ਤਰ੍ਹਾਂ  ਦੀਆਂ ਗੱਲÎਾਂ ਭਰੀਆਂ ਜਾਂਦੀਆਂ ਸਨ ਕਿ ਲੜਕੀ ਨੂੰ ਲੱਗਦਾ ਸੀ ਕਿ ਹੁਣ' ਇਸ ਧੰਦੇ ਤੋਂ ਇਲਾਵਾ ਉਸ ਦੀ ਜ਼ਿੰਦਗੀ ਕੁਝ ਨਹੀਂ ਰਹਿ ਗਿਆ। ਉਹ ਦੁਨੀਆਂ 'ਚ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਿ ਗਈਆਂ'।
ਦੀਪਕ ਦਾ ਇਹ ਧੰਦਾ ਦਿੱਲੀ, ਫਰੀਦਾਬਾਦ ਅਤੇ ਗੋਆ 'ਚ ਧੜੱਲੇ ਨਾਲ ਚਲ ਰਿਹਾ ਸੀ।


Related News