ਤਾਂ ਇਸ ਕਾਰਨ ਵਿਗੜਿਆ ਧਰਤੀ ਦਾ ਸੰਤੁਲਨ, ਲੱਗ ਰਹੇ ਹਨ ਝਟਕੇ

12/12/2017 7:02:26 PM

ਨਵੀਂ ਦਿੱਲੀ— ਉੱਤਰ ਕੋਰੀਆ ਵਲੋਂ ਸਤੰਬਰ ਮਹੀਨੇ ਕੀਤੇ ਪ੍ਰਮਾਣੂ ਪ੍ਰੀਖਣ ਨਾਲ ਨਾ ਸਿਰਫ ਕੂਟਨੀਤਿਕ ਦੁਨੀਆ 'ਚ ਭੂਚਾਲ ਆਇਆ ਬਲਕਿ 6.3 ਦੀ ਤੀਬਰਤਾ ਨਾਲ ਧਰਤੀ ਵੀ ਹਿੱਲ ਗਈ। ਧਰਤੀ ਦੇ ਅੰਦਰ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਯੂ.ਐੱਸ. ਜਿਓਲਾਜੀਕਲ ਸਰਵੇ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਦੀ ਜ਼ਮੀਨ ਦੇ ਅੰਦਰ ਸਰਗਰਮੀ ਦਰਜ ਕੀਤੀ ਗਈ ਹੈ।
ਤਿੰਨ ਸਤੰਬਰ ਨੂੰ ਉੱਤਰ ਕੋਰੀਆ ਨੇ ਪੁੰਗੀ-ਰੀ 'ਚ ਪ੍ਰੀਖਣ ਕੀਤਾ ਸੀ। ਹੁਣ ਤੱਕ ਕੀਤੇ ਸਾਰੇ ਪ੍ਰੀਖਣਾਂ 'ਚੋਂ ਇਹ ਸਭ ਤੋਂ ਖਤਰਨਾਕ ਟੈਸਟ ਸੀ। ਇਸ 'ਤੇ ਉੱਤਰ ਕੋਰੀਆ ਨੇ ਦਾਅਵਾ ਕੀਤਾ ਸੀ ਕਿ ਇਹ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਸੀ, ਮਤਲਬ ਅਜਿਹਾ ਬੰਬ ਜੋ ਪ੍ਰਮਾਣੂ ਬੰਬ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਬੰਬ ਹੈ। ਮਾਹਿਰਾਂ ਨੇ ਚਿੰਤਾ ਜਤਾਈ ਸੀ ਕਿ ਇਹ ਧਮਾਕਾ ਇੰਨਾਂ ਤਾਕਤਵਰ ਸੀ ਕਿ ਇਸ ਨਾਲ ਨੇੜੇ ਦੇ ਪਰਬਤੀ ਇਲਾਕੇ ਅਸਥਿਰ ਹੋ ਸਕਦੇ ਸਨ।
ਯੂ.ਐੱਸ. ਜਿਓਲਾਜੀਕਲ ਸਰਵੇ ਦੇ ਮੁਤਾਬਕ ਪਿਛਲੇ ਹਫਤੇ ਦਰਜ ਕੀਤੇ ਭੂਚਾਲ ਦੇ ਝਟਕਿਆਂ ਨਾਲ ਅਜਿਹਾ ਲੱਗ ਰਿਹਾ ਹੈ ਕਿ ਧਰਤੀ ਖੁਦ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯੂ.ਐੱ.ਜੀ.ਐੱਸ. ਨੇ ਫਿਲਹਾਲ 3.9 ਤੇ 2.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਵਿਭਾਗ ਦੇ ਇਕ ਅਧਿਕਾਰੀ ਨੇ ਰਾਈਟਰਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜਦੋਂ ਵੱਡੇ ਪ੍ਰਮਾਣੂ ਪ੍ਰੀਖਣ ਕੀਤੇ ਜਾਂਦੇ ਹਨ ਤਾਂ ਧਰਤੀ ਦਾ ਕ੍ਰਸਟ ਇੱਧਰ-ਉੱਧਰ ਖਿਸਕਦਾ ਹੈ ਤੇ ਇਸ ਨੂੰ ਆਪਣੀ ਥਾਂ ਆਉਣ 'ਚ ਥੋੜਾ ਸਮਾਂ ਲੱਗਦਾ ਹੈ। ਛੇਵੇਂ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਅਜਿਹੇ ਹੀ ਕੁਝ ਝਟਕੇ ਦਰਜ ਕੀਤੇ ਗਏ ਹਨ।
ਧਰਤੀ ਦੇ ਕ੍ਰਸਟ 'ਚ ਹਰਕਤ ਦਾ ਮਤਲਬ ਭੂਚਾਲ ਤੋਂ ਕੱਢਿਆ ਜਾਂਦਾ ਹੈ ਤੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਨਿਊਕਲੀਅਰ ਟੈਸਟ ਤੋਂ ਬਾਅਦ ਭੂਚਾਲ ਦੇ ਝਟਕੇ ਨਾ ਸਿਰਫ ਹਫਤਿਆਂ ਬਲਕਿ ਮਹੀਨਿਆਂ ਤੱਕ ਆਉਂਦੇ ਰਹਿੰਦੇ ਹਨ। ਕੈਲੀਫੋਰਨੀਆ ਸਟੇਟ ਪਾਲੀਟੈਕਨਿਕ ਯੂਨੀਵਰਸਿਟੀ 'ਚ ਜਿਓਲਾਜੀਕਲ ਤੇ ਸਿਸਮੋਲਾਜੀ ਦੇ ਪ੍ਰੋਫੈਸਰ ਡਾਕਟਰ ਜੈਸਕਾ ਪੋਲੇਟ ਉੱਤਰ ਕੋਰੀਆ 'ਚ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਆ ਰਹੇ ਝਟਕਿਆਂ ਤੋਂ ਹੈਰਾਨ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਤੀਬਰਤਾ ਵਾਲੇ ਕਿਸੇ ਭੂਚਾਲ ਦੇ ਝਟਕੇ ਤੋਂ ਬਾਅਦ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣਾ ਆਮ ਗੱਲ ਹੈ, ਕਿਉਂਕਿ ਧਰਤੀ ਦੇ ਅੰਦਰ ਸੰਤੁਲਨ ਬਣਾਉਣ ਦੀਆਂ ਗਤੀਵਿਧੀਆਂ ਚੱਲ ਰਹੀਆਂ ਹੁੰਦੀਆਂ ਹਨ। ਮਿਕਾ ਮੈਕਕਿਨੋਨ ਜਿਓਫਿਜ਼ਿਸਟ ਤੇ ਆਪਦਾ 'ਤੇ ਸੋਧ ਕਰਦੀ ਹੈ। ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਕਿ ਇਸ ਭੂਚਾਲ ਦਾ ਸਰੋਤ ਇਕ ਪ੍ਰਮਾਣੂ ਪ੍ਰੀਖਣ ਸੀ।
ਪਰ ਜਦੋਂ ਉੱਤਰ ਕੋਰੀਆ ਦੇ ਸਤੰਬਰ ਦੇ ਨਿਊਕਲੀਅਰ ਟੈਸਟ ਨਾਲ ਜੁੜੇ ਅੰਕੜਿਆਂ ਦੀ ਅਮਰੀਕਾ ਦੇ ਨੇਵਾਡਾ ਦੇ ਅੰਕੜਿਆਂ ਨਾਲ ਤੁਲਨਾ ਕੀਤੀ ਗਈ ਤਾਂ ਨਤੀਜੇ ਕੁਝ ਹੋਰ ਹੀ ਨਿਕਲੇ। ਇਕ ਦਹਾਕਾ ਪਹਿਲਾਂ ਅਮਰੀਕਾ ਨੇ ਨਵਾਡਾ 'ਚ ਪ੍ਰਮਾਣੂ ਪ੍ਰੀਖਣ ਕੀਤੇ ਸਨ। ਇਥੇ ਇਹ ਪਾਇਆ ਗਿਆ ਕਿ ਭੂਚਾਲ ਤੋਂ ਬਾਅਦ ਦੇ ਝਟਕਿਆਂ ਦੀ ਤੀਬਰਤਾ ਤੇ ਗਿਣਤੀ ਦੋਵੇਂ ਹੀ ਘੱਟ ਸੀ। ਹਾਲਾਂਕਿ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਨਵਾਡਾ ਤੇ ਉੱਤਰ ਕੋਰੀਆ ਦੀਆਂ ਭੂਗੋਲਿਕ ਪਰੀਸਥਿਤੀਆਂ ਵੱਖ-ਵੱਖ ਹਨ।


Related News