ਨੋਟਬੰਦੀ ਦਾ ਅਸਰ- ਭਾਰਤ ''ਚ ਘੱਟ ਹੋਇਆ ਭ੍ਰਿਸ਼ਟਾਚਾਰ, ਘੱਟੀ ਰਿਸ਼ਵਤਖੋਰੀ

04/28/2017 10:02:53 AM

ਨਵੀਂ ਦਿੱਲੀ— ਨੋਟਬੰਦੀ ਨੇ ਭਾਰਤ ''ਚ ਭ੍ਰਿਸ਼ਟਾਚਾਰ ਨੂੰ ਘੱਟ ਕੀਤਾ ਅਤੇ ਰਿਸ਼ਵਤਖੋਰੀ ''ਚ ਵੀ ਕਮੀ ਆਈ ਹੈ। ਖਾਸ ਗੱਲ ਇਹ ਹੈ ਕਿ 2005 ਦੇ ਮੁਕਾਬਲੇ ਪੁਲਸ ਅਤੇ ਨਿਆਇਕ ਸੇਵਾਵਾਂ ''ਚ ਰਿਸ਼ਵਤਖੋਰੀ ਵੱਡੇ ਪੈਮਾਨੇ ''ਤੇ ਘੱਟੀ ਹੈ। ਥਿੰਕ ਟੈਂਕ ਸੀ.ਐੱਮ.ਐੱਸ. ਦੀ ਤਾਜ਼ਾ ਰਿਪੋਰਟ ''ਚ ਇਹ ਗੱਲਾਂ ਸਾਹਮਣੇ ਆਈਆਂ ਹਨ। ਸੰਸਥਾ ਦੀ ਇਕ 11ਵੀਂ ਰਿਪੋਰਟ ਹੈ। ਰਿਪੋਰਟ ਤਿਆਰ ਕਰਨ ਦੀ ਪ੍ਰਕਿਰਿਆ ''ਚ ਨੋਟਬੰਦੀ ਤੋਂ ਬਾਅਦ ਇਸ ਸਾਲ ਜਨਵਰੀ ਦੌਰਾਨ 20 ਰਾਜਾਂ ''ਚ ਫੋਨ ''ਤੇ ਇਕ ਸਰਵੇ ਕਰਵਾਇਆ ਗਿਆ। ਇਸ ''ਚ 56 ਫੀਸਦੀ ਲੋਕਾਂ ਨੇ ਕਿਹਾ ਕਿ ਨੋਟਬੰਦੀ ਕਾਰਨ ਭ੍ਰਿਸ਼ਟਾਚਾਰ ''ਚ ਕਮੀ ਆਈ ਹੈ, ਜਦੋਂ ਕਿ 12ਫੀਸਦੀ ਲੋਕਾਂ ਦੀ ਰਾਏ ਇਸ ਤੋਂ ਉਲਟ ਰਹੀ।
21 ਫੀਸਦੀ ਅਨੁਸਾਰ ਕੋਈ ਤਬਦੀਲੀ ਨਹੀਂ ਹੋਈ, ਜਦੋਂ ਕਿ 11 ਫੀਸਦੀ ਲੋਕਾਂ ਨੇ ਆਪਣੀ ਰਾਏ ਨਹੀਂ ਦਿੱਤੀ। ਸੀ.ਐੱਮ.ਐੱਸ.-ਆਈ.ਸੀ.ਐੱਸ. ਦੇ ਨਤੀਜੇ 20 ਰਾਜਾਂ ਦੇ 3 ਹਜ਼ਾਰ ਪਰਿਵਾਰਾਂ ਦੇ ਅਨੁਭਵ ਦੇ ਆਧਾਰ ''ਤੇ ਹਨ। ਇਹ ਅਨੁਭਵ 10 ਜਨਤਕ ਸੇਵਾਵਾਂ ਜਿਵੇਂ ਬਿਜਲੀ, ਰਾਸ਼ਨ ਦੀ ਦੁਕਾਨ, ਸਿਹਤ ਸੇਵਾਵਾਂ, ਪੁਲਸ, ਨਿਆਇਕ ਸੇਵਾਵਾਂ, ਪਾਣੀ ''ਤੇ ਆਧਾਰਤ ਹਨ। ਉਂਝ ਰਿਪੋਰਟ ''ਚ ਸਾਫ਼ ਕਿਹਾ ਗਿਆ ਹੈ ਕਿ ਸਾਲ ਚਾਹੇ 2005 ਹੋਵੇ ਜਾਂ ਫਿਰ 2017, ਰਿਸ਼ਵਤ ਦੇਣ ਦਾ ਕਾਰਨ ਲਗਭਗ ਸਾਮਾਨ ਹੀ ਹੈ। ਮਸਲਨ ਤੈਅ ਰਕਮ ਨਹੀਂ ਚੁਕਾਉਣਾ, ਕੰਮ ਜਲਦੀ ਕਰਵਾਉਣਾ, ਜ਼ਰੂਰੀ ਕਾਗਜ਼ਾਤ ਦੀ ਕਮੀ ਅਤੇ ਸੇਵਾ ਦੇਣ ਵਾਲੇ ''ਤੇ ਖਾਸੀ ਨਿਰਭਰਤਾ ਸ਼ਾਮਲ ਹੈ।


Disha

News Editor

Related News