ਜਾਇਰਾ ਛੇੜਛਾੜ ਮਾਮਲੇ ''ਤੇ ਗਰਮਾਈ ਸਿਆਸਤ, ਅਬਦੁੱਲਾ ਨੇ ਕੀਤੀ ਕਾਰਵਾਈ ਦੀ ਮੰਗ

12/10/2017 5:55:25 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਿੱਲੀ-ਮੁੰਬਈ ਜਹਾਜ਼ 'ਚ ਦੰਗਲ ਦੀ ਕਲਾਕਾਰ ਜਾਇਰਾ ਵਸੀਮ ਨਾਲ ਛੇੜਛਾੜ ਦੇ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਦੋਸ਼ੀ ਯਾਤਰੀ ਦੀ ਪਛਾਣ ਕਰ ਕੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਅਬਦੁੱਲਾ ਨੇ ਟਵਿੱਟਰ 'ਤੇ ਕਿਹਾ,''ਏਅਰ ਵਿਸਤਾਰਾ ਦੀ ਨੀਤੀ ਦੇ ਅਧੀਨ ਉਸ ਯਾਤਰੀ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਕਾਨੂੰਨੀ ਕਾਰਵਾਈ ਲਈ ਉਸ 'ਤੇ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ। ਉਸ ਨੂੰ ਮੁਆਫ਼ ਕਰਨਾ ਬਕਵਾਸ ਹੋਵੇਗਾ। ਸ਼੍ਰੀ ਅਬਦੁੱਲਾ ਦੇ ਟਵਿੱਟਰ ਦੇ ਜਵਾਬ 'ਚ ਏਅਰ ਵਿਸਤਾਰਾ ਨੇ ਭਰੋਸਾ ਦਿੱਤਾ ਕਿ ਜਹਾਜ਼ ਕੰਪਨੀ ਜਾਇਰਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਾਵੇਗੀ।

ਵਿਸਤਾਰਾ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਕਿਹਾ,''ਅਸੀਂ ਇਸ ਮਾਮਲੇ ਦੀ ਰਿਪੋਰਟ ਦੇਖੀ ਹੈ। ਅਸੀਂ ਇਸ ਦੀ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ ਅਤੇ ਜਾਇਰਾ ਦਾ ਹਰ ਮਾਮਲੇ 'ਚ ਸਹਿਯੋਗ ਕਰਾਂਗੇ। ਅਜਿਹੇ ਵਤੀਰੇ ਲਈ ਅਸੀਂ ਕੋਈ ਹਮਦਰਦੀ ਨਹੀਂ ਰੱਖਦੇ।'' ਜਾਇਰਾ ਨੇ ਅੱਧੀ ਰਾਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੀਆਂ ਅੱਖਾਂ 'ਚ ਹੰਝੂ ਲਏ ਇਕ ਵੀਡੀਓ ਪੋਸਟ ਜਾਰੀ ਕੀਤਾ, ਜਿਸ 'ਚ ਏਅਰ ਵਿਸਤਾਰਾ ਦੇ ਜਹਾਜ਼ 'ਚ ਉਸ ਨਾਲ ਹੋਈ ਛੇੜਛਾੜ ਦੀ ਘਟਨਾ ਦਾ ਵਿਸਥਾਰ ਨਾਲ ਜ਼ਿਕਰ ਹੈ।


Related News