ਹਰਿਆਣੇ ਦੇ ਇਸ ਪਿੰਡ ''ਚ ਪੌੜੀ ਰਾਹੀਂ ਛੱਤ ''ਤੇ ਚੜ੍ਹ ਕੇ ਲੈਣਾ ਪੈਂਦਾ ਹੈ ਰਾਸ਼ਨ, ਇਹ ਹੈ ਕਾਰਨ

06/27/2017 5:03:16 PM

ਭਿਵਾਨੀ— ਹਰਿਆਣਾ ਦਾ ਇਕ ਪਿੰਡ ਅਜਿਹਾ ਹੈ, ਜਿੱਥੇ ਲੋਕਾਂ ਨੂੰ ਪੌੜੀ ਰਾਹੀਂ ਛੱਤ 'ਤੇ ਚੜ੍ਹ ਕੇ ਰਾਸ਼ਨ ਲੈਣਾ ਪੈਂਦਾ ਹੈ। ਮਾਮਲਾ ਭਿਵਾਨੀ ਜ਼ਿਲੇ ਦੇ ਖਾਪੜਵਾਸ ਦੇ ਸਰਕਾਰੀ ਰਾਸ਼ਨ ਡਿਪੋ ਦਾ ਹੈ। ਇੱਥੇ ਰਾਸ਼ਨ ਲੈਮ ਲਈ ਬਜ਼ੁਰਗਾਂ ਨੂੰ ਪੌੜੀ ਰਾਹੀਂ ਛੱਤ 'ਤੇ ਚੜ੍ਹਨਾ ਪੈਂਦਾ ਹੈ। ਅਜਿਹਾ ਇਕ ਜਾਂ 2 ਦਿਨ ਤੋਂ ਨਹੀਂ ਸਗੋਂ 6 ਮਹੀਨੇ ਤੋਂ ਚੱਲ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇੱਥੇ ਰੱਖੀ ਬਾਓਮੈਟ੍ਰਿਕ ਮਸ਼ੀਨ ਦਾ ਸਿਗਨਲ ਸਿਰਫ ਛੱਤ ਜਾਂ ਕੰਧ 'ਤੇ ਹੀ ਆਉਂਦਾ ਹੈ। ਰਾਸ਼ਨ ਲੈਮ ਲਈ ਛੱਤ 'ਤੇ ਬੈਠੀ 65 ਸਾਲਾ ਫੂਲੀ ਦੇਵੀ ਅਤੇ 76 ਸਾਲਾ ਸ਼ੇਰ ਸਿੰਘ ਨੇ ਦੱਸਿਆ ਕਿ ਘਰ ਦੇ ਮੁਖੀ ਹੋਣ ਕਾਰਨ ਰਾਸ਼ਨ ਕਾਰਡ ਉਨ੍ਹਾਂ ਦੇ ਨਾਂ ਹੈ ਅਤੇ ਰਾਸ਼ਨ ਲੈਣ ਲਈ ਉਨ੍ਹਾਂ ਨੂੰ ਹੀ ਜਾਣਾ ਪੈਂਦਾ ਹੈ। ਪ੍ਰਦੇਸ਼ ਸਰਕਾਰ ਨੇ ਇਕ ਮਸ਼ੀਨ ਲਾਈ ਹੈ, ਜਿਸ 'ਚ ਰਾਸ਼ਨ ਕਾਰਡ ਦਾ ਮੁਖੀਆ ਅੰਗੂਠਾ ਲਾਏਗਾ, ਉਦੋਂ ਰਾਸ਼ਨ ਮਿਲੇਗਾ। PunjabKesariਉਨ੍ਹਾਂ ਨੇ ਦੱਸਿਆ ਕਿ ਪਰ ਪਤਾ ਨਹੀਂ ਕਿਉਂ ਰਾਸ਼ਨ ਵੰਡਣ ਵਾਲੇ ਘਰਾਂ 'ਚ ਰਾਸ਼ਨ ਨਹੀਂ ਵੰਡਦੇ। ਰਾਸ਼ਨ ਲੈਣ ਲਈ ਪਿੰਡ ਵਾਸੀਆਂ ਨੂੰ ਦੁਕਾਨ ਦੀ ਛੱਤ 'ਤੇ ਬੁਲਾਇਆ ਜਾਂਦਾ ਹੈ। ਉੱਥੇ ਹੀ ਡਿਪੋ ਧਾਰਕ ਬੀਰ ਸਿੰਘ ਨੇ ਦੱਸਿਆ ਕਿ ਖਾਪੜਵਾਸ ਦੇ ਰਾਸ਼ਨ ਉਪਭੋਗਤਾ ਪਰੇਸ਼ਾਨ ਹਨ, ਮਸ਼ੀਨ 'ਚ ਹੇਠਾਂ ਰੇਂਜ ਨਹੀਂ ਆ ਪਾਉਂਦੀ ਹੈ, ਇਸੇ ਕਾਰਨ ਰਾਸ਼ਨ ਲੈਣ ਵਾਲਿਆਂ ਨੂੰ ਛੱਤ ਜਾਂ ਕੰਧ 'ਤੇ ਆ ਕੇ ਅੰਗੂਠਾ ਲਾਉਣਾ ਪੈਂਦਾ ਹੈ। ਉਦੋਂ ਮਸ਼ੀਨ 'ਚ ਰੇਂਜ ਆਉਂਦੀ ਹੈ।


Related News