ਰਾਸ਼ਟਰਪਤੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਲੱਦਾਖ ਜਾ ਸਕਦੇ ਹਨ ਰਾਮਨਾਥ ਕੋਵਿੰਦ

07/23/2017 1:32:59 PM

ਨਵੀਂ ਦਿੱਲੀ— ਦੇਸ਼ ਦੇ ਨਵੇਂ ਚੁਣੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਯਾਤਰਾ ਜੰਮੂ-ਕਸ਼ਮੀਰ ਦੇ ਲੱਦਾਖ ਰੀਜਨ 'ਚ ਕਰ ਸਕਦੇ ਹਨ। ਕੋਵਿੰਦ ਦੇਸ਼ ਦੇ 14ਵੇਂ ਰਾਸ਼ਟਰਪਤੀ ਹੋਣਗੇ ਅਤੇ ਇਸੇ ਦੇ ਨਾਲ ਉਹ ਤਿੰਨੋਂ ਫੌਜਾਂ ਦੇ ਸੁਪਰੀਮ ਕੋਰਟ ਕਮਾਂਡਰ ਵੀ ਬਣ ਜਾਣਗੇ। ਸੂਤਰਾਂ ਅਨੁਸਾਰ ਕੋਵਿੰਦ ਰਾਸ਼ਟਰਪਤੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਲੱਦਾਖ ਜਾ ਕੇ ਉੱਥੇ ਫੌਜ ਦਾ ਮਨੋਬਲ ਵਧਾ ਸਕਦੇ ਹਨ। ਫੌਜ ਦੇ ਸੂਤਰਾਂ ਅਨੁਸਾਰ ਉਸ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਆਸ ਹੈ ਕਿ ਜਲਦ ਹੀ ਕੋਵਿੰਦ ਦੇ ਦਫ਼ਤਰ ਵੱਲੋਂ ਹਰੀ ਝੰਡੀ ਮਿਲ ਜਾਵੇਗੀ। 
ਕੋਵਿੰਦ ਦੀ ਜਿੱਤ ਤੋਂ ਬਾਅਦ ਲੱਦਾਖ ਜਾਣਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਇਸ ਸਮੇਂ ਚੀਨ ਨਾਲ ਭਾਰਤ ਦੇ ਰਿਸ਼ਤੇ ਬਹੁਤ ਚੰਗੇ ਨਹੀਂ ਚੱਲ ਰਹੇ ਅਤੇ ਡੋਕਲਾਮ ਦੇ ਮੁੱਦੇ 'ਤੇ ਸਿੱਕਮ ਰੀਜਨ 'ਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਤਨਾਤਨੀ ਦਾ ਮਾਹੌਲ ਹੈ। ਬਿਹਾਰ ਦੇ ਸਾਬਕਾ ਰਾਜਪਾਲ ਰਾਮਨਾਥ ਕੋਵਿੰਦ ਨੇ 20 ਜੁਲਾਈ ਨੂੰ ਐਲਾਨ ਹੋਏ ਨਤੀਜਿਆਂ 'ਚ ਮੁਕਾਬਲੇਬਾਜ਼ ਉਮੀਦਵਾਰ ਮੀਰਾ ਕੁਮਾਰ ਨੂੰ ਇਕ ਪਾਸੜ ਮੁਕਾਬਲੇ 'ਚ ਹਰਾਇਆ ਸੀ। ਰਾਮਨਾਥ ਕੋਵਿੰਦ ਨੂੰ ਕੁੱਲ 10 ਲੱਖ 69 ਹਜ਼ਾਰ 358 ਵੋਟਾਂ 'ਚੋਂ 7 ਲੱਖ 2044 ਵੋਟ ਹਾਸਲ ਹੋਏ ਸਨ।


Related News