ਡੇਰੇ ਦੇ ਸਾਬਕਾ ਸਾਧੂ ਦਾ ਖੁਲਾਸਾ, ਲੜਕੀਆਂ ਨਾਲ ''ਗੰਦੀ'' ਦੀਵਾਲੀ ਮਨਾਉਂਦਾ ਸੀ ਰਾਮ ਰਹੀਮ

10/16/2017 6:00:59 PM

ਫਤਿਹਾਬਾਦ (ਰਮੇਸ਼ ਭੱਟ)— ਬਲਾਤਕਾਰੀ ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਡੇਰਾ ਮੁਖੀ ਦੇ ਕਰਤੂਤਾਂ ਦੀ ਲਿਸਟ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਉੱਥੇ ਹੀ ਹੁਣ ਰਾਮ ਰਹੀਮ ਦੇ ਦੀਵਾਲੀ ਮਸਤ ਦੇ ਰਹੱਸ ਦਾ ਖੁਲਾਸਾ ਹੋਇਆ ਹੈ। ਡੇਰਾ ਦੇ ਸਾਬਕਾ ਸਾਧੂ ਹੰਸਰਾਜ ਚੌਹਾਨ ਅਨੁਸਾਰ ਡੇਰਾ ਮੁਖੀ ਦਾ ਦੀਵਾਲੀ ਮਨਾਉਣ ਦਾ ਆਪਣਾ ਇਕ ਖਾਸ ਹੀ ਅੰਦਾਜ ਸੀ।PunjabKesariਰਾਮ ਰਹੀਮ ਲਈ ਹੁੰਦੀ ਸੀ 'ਦੀਵਿਆਂ ਵਾਲੀਆਂ ਲੜਕੀਆਂ' ਦੀ ਵਿਵਸਥਾ
ਹੰਸਰਾਜ ਨੇ ਦੱਸਿਆ ਕਿ ਬਾਬਾ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦੀਵਾਲੀ 'ਤੇ ਉਸ ਲਈ 'ਦੀਵਿਆਂ ਵਾਲੀਆਂ ਲੜਕੀਆਂ' ਦੀ ਵਿਵਸਥਾ ਕਰਦੀ ਸੀ। ਦੀਵਾਲੀ 'ਤੇ ਜਦੋਂ ਰਾਮ ਰਹੀਮ ਗੁਫਾ ਤੋਂ ਬਾਹਰ ਆਉਂਦਾ ਤਾਂ ਉਸ ਦੇ ਸਵਾਗਤ ਲਈ ਲੜਕੀਆਂ ਹੱਥਾਂ 'ਚ ਘਿਓ ਦੇ ਦੀਵੇ ਲੈ ਕੇ ਖੜ੍ਹੀਆਂ ਹੁੰਦੀਆਂ ਸਨ। ਇਸ ਤੋਂ ਬਾਅਦ ਡੇਰੇ ਦੇ ਖਾਸ ਲੋਕ ਜਿਨ੍ਹਾਂ 'ਚੋਂ ਡੇਰਾ ਸਾਧੂ, ਸਾਧਵੀਆਂ, ਡੇਰਾ ਕਾਲਜ-ਸਕੂਲ ਦੀਆਂ ਲੜਕੀਆਂ-ਲੜਕੇ ਅਤੇ ਨਾਲ ਹੀ ਡੇਰਾ ਮੁਖੀ ਦੇ ਪਰਿਵਾਰ ਦੇ ਲੋਕ ਸ਼ਾਮਲ ਹੁੰਦੇ ਸਨ। ਦੀਵਾਲੀ 'ਤੇ ਪਟਾਕੇ ਚਲਾਉਣ ਤੋਂ ਬਾਅਦ ਪਟਾਕਿਆਂ ਦੇ ਖੋਲ੍ਹ 'ਤੇ ਉਸ ਨੂੰ ਚਲਾਉਣ ਵਾਲੇ ਨੂੰ ਆਪਣਾ ਨਾਂ ਲਿਖ ਕੇ ਨਿਸ਼ਾਨੀ ਰੱਖਣ ਲਈ ਕਿਹਾ ਜਾਂਦਾ ਸੀ।
ਦੀਵਾਲੀ 'ਤੇ ਰਾਮ ਰਹੀਮ ਲੜਕੀਆਂ ਨੂੰ ਇਸ ਤਰ੍ਹਾਂ ਦਿੰਦਾ ਸੀ ਆਸ਼ੀਰਵਾਦ
ਹੰਸਰਾਜ ਅਨੁਸਾਰ ਡੇਰੇ 'ਚ ਦੀਵਾਲੀ ਮੌਕੇ ਆਯੋਜਿਤ ਹੋਣ ਵਾਲੀ ਸਤਸੰਗ 'ਚ ਬਾਬਾ ਪਹਿਲਾਂ ਤਾਂ ਆਪਣੀ ਮਰਜ਼ੀ ਨਾਲ ਹੀ ਡੇਰੇ ਦੇ ਸਕੂਲ-ਕਾਲਜ ਦੀਆਂ ਲੜਕੀਆਂ ਤੋਂ ਅਸ਼ਲੀਲ ਮੈਸੇਜ ਪੜ੍ਹਵਾਉਂਦਾ, ਫਿਰ 'ਕਿਸ ਯੂ, ਆਈ ਲਵ ਯੂ ਟੂ' ਬੋਲ ਕੇ ਆਸ਼ੀਰਵਾਦ ਦਿੰਦਾ ਸੀ। ਦੀਵਾਲੀ 'ਤੇ ਬਾਬਾ ਕਈ ਤਰ੍ਹਾਂ ਦੇ ਪਾਖੰਡ ਕਰਦਾ ਸੀ। ਰਾਮ ਰਹੀਮ ਦੀਵਾਲੀ 'ਤੇ ਆਪਣੇ ਫੋਟੋ ਛਪੇ ਕਲੰਡਰ ਜਾਰੀ ਕਰਦਾ ਸੀ, ਉਨ੍ਹਾਂ ਨੂੰ ਖਰੀਦਣ ਵਾਲਿਆਂ ਤੋਂ ਪੈਸੇ ਲਏ ਜਾਂਦੇ ਸਨ। ਇਸ ਤੋਂ ਇਲਾਵਾ ਬਾਬਾ ਰਾਤ ਨੂੰ ਸਾਧੂਆਂ ਅਤੇ ਲੜਕਿਆਂ ਨੂੰ ਕਮਰੇ 'ਚ ਭੇਜ ਦਿੰਦਾ ਸੀ ਅਤੇ ਸਿਰਫ ਸਾਧਵੀਆਂ ਅਤੇ ਲੜਕੀਆਂ ਨਾਲ ਦੇਰ ਰਾਤ ਕਰੀਬ 2 ਵਜੇ ਤੱਕ ਦੀਵਾਲੀ ਮਨਾਉਂਦਾ ਸੀ।


Related News